ਨਿਊ ਸਾਊਥ ਵੇਲਜ਼ ''ਚ ਝਾੜੀਆਂ ਨੂੰ ਲੱਗੀ ਅੱਗ, ਲੋਕਾਂ ਨੂੰ ਦਿੱਤੀ ਗਈ ਚਿਤਾਵਨੀ

Sunday, Aug 05, 2018 - 11:32 AM (IST)

ਨਿਊ ਸਾਊਥ ਵੇਲਜ਼ ''ਚ ਝਾੜੀਆਂ ਨੂੰ ਲੱਗੀ ਅੱਗ, ਲੋਕਾਂ ਨੂੰ ਦਿੱਤੀ ਗਈ ਚਿਤਾਵਨੀ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸੈਂਟਰਲ ਕੋਸਟ ਦੇ 360 ਹੈਕਟੇਅਰ ਖੇਤਰ ਵਿਚ ਸਥਿਤ ਝਾੜੀਆਂ ਨੂੰ ਅੱਗ ਲੱਗ ਗਈ। ਹਜ਼ਾਰਾਂ ਫਾਇਰ ਫਾਈਟਰਜ਼ਾਂ ਦੀਆਂ ਕੋਸ਼ਿਸ਼ਾਂ ਨਾਲ ਜੰਗਲੀ ਝਾੜੀਆਂ ਵਿਚ ਲੱਗੀ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਹ ਅੱਗ ਸਿੱਧੇ ਤੌਰ 'ਤੇ ਘਰਾਂ ਨੂੰ ਪ੍ਰਭਾਵਿਤ ਨਹੀਂ ਕਰ ਰਹੀ ਪਰ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। 

PunjabKesari
ਡੋਯਾਲਸਨ ਪੇਂਡੂ ਫਾਇਰ ਬ੍ਰਿਗੇਡ ਦੇ ਕੇਵਿਨ ਮਾਰਟੀਨ ਨੇ ਕੱਲ ਕਿਹਾ ਕਿ ਸਾਨੂੰ ਇਸ ਘਟਨਾ ਸਬੰਧੀ ਕੁਝ ਰਿਪੋਰਟਾਂ ਮਿਲੀਆਂ ਹਨ। ਅਸੀਂ ਉਹ ਰਿਪੋਰਟਾਂ ਪੁਲਸ ਅਤੇ ਜਾਸੂਸਾਂ ਨੂੰ ਸੌਂਪ ਦਿੱਤੀਆਂ ਹਨ। ਉਹ ਇਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਜਾਂਚ ਕਰ ਰਹੇ ਹਨ। ਅੱਗ ਦੀ ਤਪਸ਼ ਕਾਰਨ ਨਿਊ ਸਾਊਥ ਵੇਲਜ਼ ਦੇ ਗੁਆਂਢੀ ਖੇਤਰਾਂ ਨੈਰੋਬੀ, ਹੌਰਨਸਬੀ ਅਤੇ ਉੱਤਰੀ ਬੀਚ 'ਤੇ ਤਾਪਮਾਨ ਜ਼ਿਆਦਾ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਬੇਲਰੋਜ਼ ਅੱਗ ਬੁਝਾਊ ਟੀਮ ਦੇ ਫਾਇਰ ਕੈਪਟਨ ਮਾਰਕ ਸਟੀਵਨਸਨ ਨੇ ਕਿਹਾ ਕਿ ਸਾਲ ਦਾ ਸਭ ਤੋਂ ਖੁਸ਼ਕ ਸਮਾਂ ਹੋਣ ਕਾਰਨ ਇਹ ਉਨ੍ਹਾਂ ਲਈ ਜਲਦੀ ਸ਼ੁਰੂਆਤ ਹੈ।


Related News