ਆਸਟ੍ਰੇਲੀਆ : 3 ਸਾਲ ਤੱਕ ਪਿਤਾ ਨੇ ਕੀਤਾ ਬੇਟੇ ਦਾ ਯੌਨ ਸ਼ੋਸ਼ਣ, ਮਿਲੀ ਮਾਮੂਲੀ ਸਜ਼ਾ

09/15/2019 1:12:12 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਆਦਾਤਰ ਬੱਚੇ ਆਪਣੇ ਮਾਤਾ-ਪਿਤਾ ਕੋਲ ਸੁਰੱਖਿਅਤ ਮੰਨੇ ਜਾਂਦੇ ਹਨ ਪਰ ਇੱਥੇ ਇਕ ਪਿਤਾ ਨੂੰ ਹੀ ਆਪਣੇ ਬੇਟੇ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦੋਸ਼ੀ ਪਿਤਾ ਨੂੰ ਸਿਰਫ 2 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। 41 ਸਾਲ ਦੇ ਪਿਤਾ 'ਤੇ 2002-2005 ਦੇ ਵਿਚ ਆਪਣੇ ਬੇਟੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਸਨ। ਅਦਾਲਤ ਨੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਪਰ 2 ਸਾਲ ਜੇਲ ਵਿਚ ਰਹਿਣ ਦੇ ਬਾਅਦ ਉਸ ਦੀ ਸਜ਼ਾ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤੀ ਜਾਵੇਗੀ। 

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਿਤਾ ਹਫਤੇ ਵਿਚ ਪੰਜ ਵਾਰ ਤੱਕ ਬੇਟੇ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਇਸ ਦੇ ਇਲਾਵਾ ਉਸ ਨੇ ਹੋਰ ਬੱਚਿਆਂ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਸੀ। ਪਿਤਾ ਨੇ 16 ਸਾਲ ਦੀ ਉਮਰ ਵਿਚ ਹੀ ਪਹਿਲੀ ਵਾਰ ਅਜਿਹਾ ਅਪਰਾਧ ਕੀਤਾ ਸੀ। ਅਦਾਲਤ ਵਿਚ ਪਿਤਾ ਨੇ ਬੇਟੇ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਸਵੀਕਾਰ ਕਰ ਲਈ। ਮਾਹਰਾਂ ਦਾ ਕਹਿਣਾ ਹੈ ਕਿ ਦੋਸ਼ੀ ਸ਼ਖਸ ਵੱਲੋਂ ਦੁਬਾਰਾ ਅਜਿਹਾ ਅਪਰਾਧ ਕਰਨ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ। 

ਸੋਸ਼ਲ ਮੀਡੀਆ 'ਤੇ ਕਈ ਸਥਾਨਕ ਲੋਕਾਂ ਨੇ ਸਜ਼ਾ 'ਤੇ ਵਿਰੋਧ ਜ਼ਾਹਰ ਕੀਤਾ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਦੋਸ਼ੀ ਨੇ ਆਪਣੀ ਇਕ ਭਤੀਜੀ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਸੀ। ਸਾਉਥਪੋਰਟ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਸ਼ਖਸ ਦੇ ਅਪਰਾਧ ਨੂੰ ਘਿਨਾਉਣਾ ਕਿਹਾ ਪਰ ਲੰਬੀ ਸਜ਼ਾ ਨਹੀਂ ਦਿੱਤੀ। ਪਿਤਾ ਦੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਬਚਪਨ ਉਸ ਦਾ ਕਲਾਈਂਟ ਖੁਦ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ। ਕਾਨੂੰਨੀ ਕਾਰਨਾਂ ਕਾਰਨ ਪਿਤਾ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਨਾਲ ਹੀ ਬੱਚੇ ਅਤੇ ਉਸ ਦੀ ਮਾਂ ਬਾਰੇ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।


Vandana

Content Editor

Related News