ਆਸਟ੍ਰੇਲੀਆ ''ਚ ਡ੍ਰਾਈਵਿੰਗ ਲਾਇਸੈਂਸ ਹੋਏ ਡਿਜੀਟਲ

11/03/2019 9:58:23 AM

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਅਨ ਸਰਕਾਰ ਨੇ ਡ੍ਰਾਈਵਿੰਗ ਲਾਇਸੈਂਸ ਨੂੰ ਡਿਜੀਟਲ ਕਰ ਦਿੱਤਾ ਹੈ । ਲਾਇਸੈਂਸ ਨੂੰ ਡਿਜੀਟਲ ਕਰਵਾਉਣ ਲਈ ਐਨ.ਐਸ.ਡਬਲਿਊ ਡ੍ਰਾਈਵਿੰਗ ਲਾਇਸੈਂਸ ਸਰਵਿਸ ਐਨ ਐਸ ਡਬਲਿਊ ਐਪ ਦੁਆਰਾ ਉਪਲੱਬਧ ਹੋਵੇਗਾ ਅਤੇ ਇਸ ਤੇ ਕੋਈ ਵਾਧੂ ਫ਼ੀਸ ਨਹੀਂ ਹੋਵੇਗੀ । ਡਿਜੀਟਲ ਡ੍ਰਾਈਵਿੰਗ ਲਾਇਸੈਂਸ ਦੀਆਂ ਕੁਝ ਸ਼ਰਤਾਂ ਹਨ ਜ਼ਿਹਨਾਂ ਨੂੰ ਧਾਰਕਾਂ ਨੂੰ ਜਾਨਣ ਦੀ ਲੋੜ ਹੈ। 

PunjabKesari

ਡਿਜੀਟਲ ਡ੍ਰਾਈਵਿੰਗ ਲਾਇਸੈਂਸ ਜ਼ਿਆਦਾਤਰ ਪੱਬਾਂ ਤੇ ਕਲੱਬਾਂ ਅਤੇ ਐਨ ਐਸ ਡਬਲਿਊ ਪੁਲਿਸ ਦੁਆਰਾ ਸਵੀਕਾਰ ਕੀਤਾ ਜਾਵੇਗਾ। ਡਿਜੀਟਲ ਲਾਇਸੈਂਸ ਕਾਨੂੰਨੀ ਹੈ ਇਹ ਵਿਕਲਪਿਕ ਹੈ ਅਤੇ ਇਹ ਪਲਾਸਟਿਕ ਕਾਰਡ ਨੂੰ ਨਹੀਂ ਬਦਲਦਾ ।ਧਾਰਕਾਂ ਨੂੰ ਡਿਜੀਟਲ ਡ੍ਰਾਈਵਿੰਗ ਲਾਇਸੈਂਸ ਦੀ ਵਧੇਰੇ ਜਾਣਕਾਰੀ ਲਈ ਸੜਕ ਸੁਰੱਖਿਆ ਕੇਂਦਰ ਜਾ ਕੇ ਜਾਣਕਾਰੀ ਲੈਣੀ ਪਵੇਗੀ ।


Vandana

Content Editor

Related News