ਆਸਟ੍ਰੇਲੀਆ : ਅਗਵਾ ਕੁੱਤੇ ਦੀ ਰਿਹਾਈ ਲਈ ਚੋਰ ਨੇ ਮੰਗੇ 10,000 ਡਾਲਰ

Friday, Feb 08, 2019 - 10:36 AM (IST)

ਆਸਟ੍ਰੇਲੀਆ : ਅਗਵਾ ਕੁੱਤੇ ਦੀ ਰਿਹਾਈ ਲਈ ਚੋਰ ਨੇ ਮੰਗੇ 10,000 ਡਾਲਰ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਪਿਆਰਾ ਫ੍ਰਾਂਸੀਸੀ ਡੌਗੀ ਤਿੰਨ ਹਫਤੇ ਪਹਿਲਾਂ ਲਾਪਤਾ ਹੋ ਗਿਆ ਸੀ। ਹੁਣ ਇਸ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਡੌਗੀ ਦੀ ਰਿਹਾਈ ਲਈ 10,000 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। 

ਡੌਗੀ ਦੀ ਮਾਲਕਣ ਕਲੋਏ ਸ਼ੇਰੀਨੀ ਦਾ ਮੰਨਣਾ ਹੈ ਕਿ ਜਰਸੀ (ਕੁੱਤੇ ਦਾ ਨਾਮ) ਨੂੰ ਕੋਈ ਅਜਨਬੀ ਚੁੱਕ ਕੇ ਲੈ ਗਿਆ ਸੀ ਜਦੋਂ 20 ਜਨਵਰੀ ਨੂੰ ਉਹ ਰੋਮਾ ਵਿਚ ਆਪਣੇ ਘਰ ਦੇ ਨੇੜੇ ਟਰੱਕ ਸਟਾਪ 'ਤੇ ਘੁੰਮ ਰਿਹਾ ਸੀ।  ਚੋਰ ਨੇ ਕੁੱਤੇ ਦੇ ਕਾਲਰ ਨੰਬਰ 'ਤੇ ਫੋਨ ਕਰਨ ਦੀ ਬਜਾਏ ਜਾਂ ਉਸ ਨੂੰ ਜਾਨਵਰਾਂ ਦੇ ਹਸਪਤਾਲ ਸੌਂਪਣ ਦੀ ਬਜਾਏ ਉਸ ਨੂੰ ਨਾਲ ਲੈ ਕੇ ਭੱਜ ਗਿਆ। 

ਕੁੱਤੇ ਨੂੰ ਲੱਭਣ ਲਈ ਪਰਿਵਾਰ ਪੈਦਲ ਘੁੰਮਿਆ, ਇਸ ਦੇ ਇਲਾਵਾ ਡਰੋਨਾਂ ਦੀ ਮਦਦ ਲਈ ਪਰ ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੀ। ਇਕ ਹਫਤੇ ਬਾਅਦ ਇਕ ਟੈਕਸਟ ਮੈਸੇਜ ਵਿਚ ਜਰਸੀ ਦੀ ਰਿਹਾਈ ਲਈ 10,000 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਉੱਧਰ ਜਰਸੀ ਦੇ ਮਾਲਕਾਂ ਨੇ ਉਸ ਨੂੰ ਵਾਪਸ ਲਿਆਉਣ ਵਾਲੇ ਲਈ 5000 ਡਾਲਰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ।


author

Vandana

Content Editor

Related News