ਤਖ਼ਤਾਪਲਟ ਦੇ ਵਿਰੋਧ ''ਚ ਆਸਟ੍ਰੇਲੀਆ ਨੇ ਮਿਆਂਮਾਰ ਨਾਲ ਖ਼ਤਮ ਕੀਤਾ ਰੱਖਿਆ ਸਹਿਯੋਗ

03/08/2021 5:39:55 PM

ਕੈਨਬਰਾ (ਭਾਸ਼ਾ): ਮਿਆਂਮਾਰ ਵਿਚ ਹੋਏ ਮਿਲਟਰੀ ਤਖ਼ਤਾਪਲਟ ਅਤੇ ਇੱਥੇ ਆਸਟ੍ਰੇਲੀਆਈ ਨਾਗਰਿਕ ਨੂੰ ਹਿਰਾਸਤ ਵਿਚ ਰੱਖੇ ਜਾਣ ਦੇ ਕਾਰਨ ਆਸਟ੍ਰੇਲੀਆ ਨੇ ਮਿਆਂਮਾਰ ਨਾਲ ਰੱਖਿਆ ਸਹਿਯੋਗ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਿਲਟਰੀ ਸਰਕਾਰ ਨੂੰ ਮਨੁੱਖੀ ਮਦਦ ਨਾ ਦੇਣ ਦਾ ਵੀ ਫ਼ੈਸਲਾ ਲਿਆ ਹੈ। ਵਿਦੇਸ਼ ਮੰਤਰੀ ਮੈਰੀਸ ਪਾਇਨੇ ਨੇ ਸੋਮਵਾਰ ਨੂੰ ਕਿਹਾ ਕਿ ਆਰਥਿਕ ਨੀਤੀ ਸਲਾਹਕਾਰ ਸੀਨ ਟਰਨੇਲ ਨੂੰ ਫਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਸ ਮਗਰੋਂ ਆਸਟ੍ਰੇਲੀਆ ਦੇ ਡਿਪਲੋਮੈਟਾਂ ਨੂੰ ਉਹਨਾਂ ਤੱਕ ਸੀਮਤ ਪਹੁੰਚ ਹੀ ਦਿੱਤੀ ਗਈ ਹੈ। 

PunjabKesari

ਪਾਇਨੇ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ,''ਅਸੀਂ ਪ੍ਰੋਫੈਸਰ ਸੀਨ ਟਰਨੇਲ ਦੀ ਰਿਹਾਈ ਦੀ ਮੰਗ ਕਰਦੇ ਹਾਂ।'' ਆਸਟ੍ਰੇਲੀਆ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਮਿਆਂਮਾਰ ਦੇ ਨਾਲ ਰੱਖਿਆ ਸਿਖਲਾਈ ਪ੍ਰੋਗਰਾਮ ਉਸ ਨੇ ਮੁਅੱਤਲ ਕਰ ਦਿੱਤਾ ਹੈ। ਇਸ 'ਤੇ 5 ਸਾਲ ਦੇ ਅੰਦਰ ਕਰੀਬ 15 ਲੱਖ ਆਸਟ੍ਰੇਲੀਆਈ ਡਾਲਰ ਦਾ ਖਰਚ ਆਉਣਾ ਸੀ। ਇਹ ਪ੍ਰੋਗਰਾਮ ਗੈਰ ਲੜਾਈ ਵਾਲੇ ਖੇਤਰਾਂ ਵਿਚ ਸਿਖਲਾਈ ਤੱਕ ਸੀਮਤ ਸੀ। 

ਪੜ੍ਹੋ ਇਹ ਅਹਿਮ ਖਬਰ- ਇਕਵਾਟੋਰੀਅਲ ਗਿਨੀ 'ਚ ਧਮਾਕਾ, 20 ਲੋਕਾਂ ਦੀ ਮੌਤ ਤੇ 600 ਜ਼ਖਮੀ (ਵੀਡੀਓ)

ਪਾਇਨੇ ਨੇ ਕਿਹਾ ਕਿ ਆਸਟ੍ਰੇਲੀਆ ਵੱਲੋਂ ਮਿਆਂਮਾਰ ਨੂੰ ਮਿਲਣ ਵਾਲੀ ਮਨੁੱਖੀ ਮਦਦ ਮਿਆਂਮਾਰ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਨੂੰ ਨਾ ਦੇ ਕੇ ਉੱਥੋਂ ਦੇ ਸਭ ਤੋਂ ਵੱਧ ਸੰਵੇਦਨਸ਼ੀਲ ਅਤੇ ਗਰੀਬ ਲੋਕਾਂ ਦੀਆਂ ਲੋੜਾਂ ਪੂਰਾ ਕਰਨ 'ਤੇ ਖਰਚ ਕੀਤੀ ਜਾਵੇਗੀ। ਇਹਨਾਂ ਲੋਕਾਂ ਵਿਚ ਰੋਹਿੰਗਿਆ ਭਾਈਚਾਰਾ ਅਤੇ ਹੋਰ ਨਸਲੀ ਘੱਟ ਗਿਣਤੀ ਲੋਕ ਵੀ ਸ਼ਾਮਲ ਹਨ। ਗੌਰਤਲਬ ਹੈ ਕਿ ਟਰਨੇਲ, ਆਂਗ ਸਾਨ ਸੂ ਕੀ ਦੀ ਸਰਕਾਰ ਵਿਚ ਸਲਾਹਕਾਰ ਦਾ ਅਹੁਦਾ ਸੰਭਾਲਣ ਲਈ ਆਸਟ੍ਰੇਲੀਆ ਤੋਂ ਇੱਥੇ ਆਏ ਸਨ ਪਰ ਕੁਝ ਹੀ ਹਫ਼ਤਿਆਂ ਵਿਚ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਨੋਟ- ਆਸਟ੍ਰੇਲੀਆ ਨੇ ਮਿਆਂਮਾਰ ਨਾਲ ਖ਼ਤਮ ਕੀਤਾ ਰੱਖਿਆ ਸਹਿਯੋਗ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News