ਪ੍ਰਸਿੱਧ ਕ੍ਰਿਕਟ ਖਿਡਾਰੀਆਂ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਰੌਕਬੈਂਕ ਦੀਆਂ ਸੜਕਾਂ

Friday, Jun 12, 2020 - 06:06 PM (IST)

ਪ੍ਰਸਿੱਧ ਕ੍ਰਿਕਟ ਖਿਡਾਰੀਆਂ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਰੌਕਬੈਂਕ ਦੀਆਂ ਸੜਕਾਂ

ਮੈਲਬੌਰਨ (ਮਨਦੀਪ ਸਿੰਘ ਸੈਣੀ): ਭਾਰਤ ਵਿੱਚ ਕ੍ਰਿਕਟ ਦਾ ਜਨੂੰਨ ਖੇਡ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦਾ ਹੈ ਤੇ ਆਸਟ੍ਰੇਲੀਆ ਵਿੱਚ ਵੀ ਕ੍ਰਿਕਟ ਦੇ ਦੀਵਾਨਿਆਂ ਦੀ ਕੋਈ ਕਮੀ ਨਹੀ।ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਦੱਖਣ ਪਾਸੇ ਵੱਲ ਸਥਿਤ ਰੌਕਬੈਂਕ ਇਲਾਕੇ ਕੋਲ ਇੱਕ ਅਜਿਹੇ ਨਗਰ (ਕਸਬਾ) ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸਦੀਆਂ ਸੜਕਾਂ ਦੇ ਨਾਮ ਵਿਸ਼ਵ ਪ੍ਰਸਿੱਧ ਕ੍ਰਿਕਟਰਾਂ ਦੇ ਨਾਮ ਤੇ ਰੱਖੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਟਰੰਪ ਵੱਲੋਂ H-1B ਤੇ ਹੋਰ ਵੀਜ਼ਾ ਮੁਅੱਤਲ ਕਰਨ 'ਤੇ ਵਿਚਾਰ, ਭਾਰਤੀ ਪੇਸ਼ੇਵਰਾਂ ਨੂੰ ਲੱਗੇਗਾ ਝਟਕਾ

ਮੈਲਬੌਰਨ ਦੇ ਮੈਲਟਨ ਸ਼ਹਿਰ ਦੀ ਹੱਦ ਵਿੱਚ ਸਥਿਤ ਇਸ ਰੌਕਬੈਂਕ ਇਲਾਕੇ ਦੀਆਂ ਸੜਕਾਂ ਦੇ ਨਾਂ ਤੇਂਦੁਲਕਰ ਡਰਾਈਵ, ਕੋਹਲੀ ਕਰੇਸੈਂਟ, ਅਖਤਰ ਐਵੀਨਿਊ, ਖਾਨ ਸਟਰੀਟ, ਮਿਆਂਦਾਦ, ਹੈਡਲੀ, ਐਂਬਰੋਸ,ਵਾੱਗ ਸਟਰੀਟ ਆਦਿ ਰੱਖੇ ਗਏ ਹਨ।ਇਹ ਇਲਾਕਾ ਕ੍ਰਿਕਟ ਦੇ ਦੀਵਾਨਿਆਂ ਅਤੇ ਖਿਡਾਰੀਆਂ ਲਈ ਇੱਕ ਖਾਸ ਪ੍ਰੇਰਨਾ ਸਰੋਤ ਸਾਬਤ ਹੋਵੇਗਾ।


author

Vandana

Content Editor

Related News