ਆਸਟ੍ਰੇਲੀਆ ਨੇ ਦੋ ਸੰਭਾਵਿਤ ਟੀਕਿਆਂ ਲਈ ਕੀਤਾ ਅਰਬਾਂ ਰੁਪਈਆਂ ਦਾ ਸਮਝੌਤਾ

09/07/2020 6:41:29 PM

ਕੈਨਬਰਾ (ਭਾਸ਼ਾ): ਕੋਵਿਡ-19 ਮਹਾਮਾਰੀ ਦੇ ਖਿਲਾਫ਼ ਸੰਭਾਵਿਤ ਦੋ ਟੀਕਿਆਂ ਦੇ ਨਿਰਮਾਣ ਅਤੇ ਸਪਲਾਈ ਸਬੰਧੀ ਆਸਟ੍ਰੇਲੀਆ ਨੇ ਦਵਾਈ ਕੰਪਨੀਆਂ ਦੇ ਨਾਲ 1.7 ਅਰਬ ਆਸਟ੍ਰੇਲੀਆਈ ਡਾਲਰ (ਤਕਰੀਬਨ 90.75 ਅਰਬ  ਰੁਪਏ) ਦੇ ਸਮਝੌਤੇ ਦਾ ਸੋਮਵਾਰ ਨੂੰ ਐਲਾਨ ਕੀਤਾ। ਇਕ ਸਰਕਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਸ ਸਮਝੌਤੇ ਦੇ ਤਹਿਤ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਐਸਟ੍ਰਾਜੇਨੇਕਾ ਅਤੇ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਤੇ ਸੀ.ਐੱਸ.ਆਈ.ਐੱਲ. 2.6 ਕਰੋੜ ਆਸਟ੍ਰੇਲੀਆਈ ਲੋਕਾਂ ਦੇ ਲਈ ਟੀਕੇ ਦੀਆਂ 8.48 ਕਰੋੜ ਖੁਰਾਕਾਂ ਮੁਹੱਈਆ ਕਰਾਉਣਗੀਆਂ ਅਤੇ ਇਸ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਡਰਾਉਣੀ ਰਾਈਡ: ਜਦੋਂ 197 ਫੁੱਟ ਦੀ ਉੱਚਾਈ 'ਤੇ ਇਕ ਘੰਟੇ ਤੱਕ ਉਲਟੇ ਲਟਕੇ ਰਹੇ 20 ਲੋਕ 

ਬਿਆਨ ਵਿਚ ਦੱਸਿਆ ਗਿਆ ਕਿ ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਦੀਆਂ 38 ਲੱਖ ਖੁਰਾਕਾਂ ਆਸਟ੍ਰੇਲੀਆਈ ਲੋਕਾਂ ਨੂੰ ਅਗਲੇ ਸਾਲ ਜਨਵਰੀ ਅਤੇ ਫਰਵਰੀ ਵਿਚ ਮਿਲ ਜਾਣਗੀਆਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਲੋਕਾਂ ਨੂੰ ਟੀਕਾ ਉਪਲਬਧ ਕਰਾਉਣ ਤੋਂ ਪਹਿਲਾਂ ਦੋਹਾਂ ਟੀਕਿਆਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ  ਸਾਬਤ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਾਰੇ ਜ਼ਰੂਰੀ ਰੈਗੂਲੇਟਰੀ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਕੋਈ ਵੀ ਟੀਕਾ ਆਸਟ੍ਰੇਲੀਆ ਦੇ ਲੋਕਾਂ ਨੂੰ ਮੁਫਤ ਵਿਚ ਮਿਲੇਗਾ।


Vandana

Content Editor

Related News