ਆਸਟ੍ਰੇਲੀਆ : ਸਿਡਨੀ ''ਚ ਵਧੇ ਕੋਰੋਨਾ ਮਾਮਲੇ, ਸਖ਼ਤ ਤਾਲਾਬੰਦੀ ਘੋਸ਼ਿਤ
Sunday, Dec 20, 2020 - 06:01 PM (IST)
ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਉੱਤਰੀ ਤਟੀ ਖੇਤਰਾਂ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਇਨਫੈਕਸ਼ਨ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇੱਥੇ ਕੁੱਲ ਮਾਮਲੇ ਵੱਧ ਕੇ 70 ਹੋ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈਕਿ ਉਹ ਸੰਕਮ੍ਰਿਤ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਪਛਾਣ ਸੰਭਵ ਤੌਰ 'ਤੇ ਕਦੇ ਨਹੀਂ ਕਰ ਪਾਉਣਗੇ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਰੋਨਾ ਦਾ ਨਵਾਂ ਰੂਪ, ਸਰਕਾਰ ਨੇ ਲਗਾਈ ਸਖਤ ਤਾਲਾਬੰਦੀ
'ਨਿਊ ਸਾਊਥ ਵੇਲਜ਼' ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਤਟੀ ਖੇਤਰ ਦੇ ਬਾਹਰ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਸਬੂਤ ਨਹੀਂ ਮਿਲੇ ਹਨ ਪਰ ਨਵੇਂ ਮਾਮਲਿਆਂ ਦੀ ਸੂਚੀ ਤੋਂ ਇਹ ਪਤਾ ਚੱਲਦਾ ਹੈ ਕਿ ਵਾਇਰਸ ਗ੍ਰੇਟਰ ਸਿਡਨੀ ਅਤੇ ਰਾਜ ਦੇ ਹੋਰ ਹਿੱਸਿਆਂ ਵਿਚ ਫੈਲ ਰਿਹਾ ਹੈ। ਸਰਕਾਰ ਨੇ ਬੁੱਧਵਾਰ ਤੱਕ ਖੇਤਰ ਵਿਚ ਤਾਲਾਬੰਦੀ ਘੋਸ਼ਿਤ ਕਰ ਦਿੱਤੀ ਹੈ। ਉੱਥੇ ਥਾਈਲੈਂਡ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ 548 ਮਾਮਲੇ ਸਾਹਮਣੇ ਆਏ। ਥਾਈਲੈਂਡ ਵਿਚ ਸਰਹੱਦ 'ਤੇ ਸਖਤ ਪਾਬੰਦੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਕਈ ਮਹੀਨਿਆਂ ਬਾਅਦ ਇਨਫੈਕਸ਼ਨ ਦੇ ਇੰਨੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 28,168 ਮਾਮਲੇ ਸਾਹਮਣੇ ਆਏ ਹਨ ਜਦਕਿ 908 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।