ਆਸਟ੍ਰੇਲੀਆ : ਜਿਨਸੀ ਸ਼ੋਸ਼ਣ ਦੀ ਦੋਸ਼ੀ ਟੀਚਰ 15 ਮਿੰਟ ''ਚ ਰਿਹਾਅ

06/24/2019 5:03:01 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 29 ਸਾਲ ਦੀ ਵਿਆਹੁਤਾ ਟੀਚਰ ਨੇ 16 ਸਾਲਾ ਵਿਦਿਆਰਥੀ ਨਾਲ ਸੰਬੰਧ ਬਣਾਏ। ਹੈਰਾਨੀ ਦੀ ਗੱਲ ਇਹ ਹੈ ਕਿ ਅਦਾਲਤ ਵਿਚ ਜੱਜ ਨੇ ਬਿਨਾਂ ਕੋਈ ਸਜ਼ਾ ਸੁਣਾਏ ਸਿਰਫ 15 ਮਿੰਟਾਂ ਵਿਚ ਟੀਚਰ ਨੂੰ ਛੱਡ ਦਿੱਤਾ। ਇਸ ਫੈਸਲੇ ਨੂੰ ਲੈ ਕੇ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਫੈਸਲੇ ਦੇ ਆਲੋਚਕ ਇਸ ਲਈ ਆਸਟ੍ਰੇਲੀਆ ਦੇ ਪੁਰਾਣੇ ਕਾਨੂੰਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਕੁਈਨਜ਼ਲੈਂਡ ਦੇ ਹਾਈ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਨਾਲ ਜਿਨਸੀ ਸੰਬੰਧ ਬਣਾਉਣ ਵਾਲੀ 29 ਸਾਲਾ ਸਾਰਾਹ ਜੌਏ ਗੁਆਜ਼ੋ ਨੂੰ ਅਦਾਲਤ ਨੇ ਅਪਰਾਧਿਕ ਮਾਮਲੇ ਵਿਚ ਦੋਸ਼ੀ ਨਹੀਂ ਮੰਨਿਆ। ਅਦਾਲਤ ਵਿਚ ਜੱਜ ਨੂੰ ਦੱਸਿਆ ਗਿਆ ਸੀ ਕਿ ਮਹਿਲਾ ਟੀਚਰ ਨੇ ਵਿਦਿਆਰਥੀ ਨੂੰ ਸ਼ਰਾਬ ਪਿਲਾਈ ਅਤੇ ਉਸ ਨਾਲ ਸੰਬੰਧ ਬਣਾਏ। ਉਦੋਂ ਟੀਚਰ ਨੇ ਕਿਹਾ ਕਿ ਉਸ ਦੇ ਵਿਆਹ ਵਿਚ ਕੁਝ ਸਮੱਸਿਆਵਾਂ ਚੱਲ ਰਹੀਆਂ ਹਨ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਕੁਈਨਜ਼ਲੈਂਡ ਦੀ ਜ਼ਿਲਾ ਅਦਾਲਤ ਦੇ ਇਕ ਜੱਜ ਨੇ ਸਿਰਫ 15 ਮਿੰਟ ਵਿਚ ਹੀ ਟੀਚਰ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ।

ਅਸਲ ਵਿਚ ਬਚਾਅ ਪੱਖ ਦੇ ਵਕੀਲ ਨੇ ਤਰਕ ਦਿੱਤਾ ਸੀ ਕਿ ਮੁੰਡੇ ਨੇ ਆਪਣੀ ਇੱਛਾ ਨਾਲ ਟੀਚਰ ਨਾਲ ਸੰਬੰਧ ਬਣਾਏ ਸਨ। ਨੈਸ਼ਨਲ ਚਾਈਲਡ ਸੈਕਸੁਅਲ ਅਸਾਲਟ ਰਿਫੌਰਮ ਕਮੇਟੀ ਦੇ ਪ੍ਰੋਫੈਸਰ ਐਨੇ ਕੋਸਿਨਸ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਕਾਨੂੰਨ ਵਿਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹਨ। 'ਪਾਵਰ ਬੈਲੇਂਸ' ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਐਨੇ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਜਿਹੇ ਹੋਰ ਰਾਜਾਂ ਵਿਚ ਨਵੇਂ ਕਾਨੂੰਨ ਨੂੰ ਦੇਖਿਆ ਜਾਵੇ ਤਾਂ ਅਜਿਹੀ ਸਥਿਤੀ ਵਿਚ 16 ਤੋਂ 18 ਸਾਲ ਦੇ ਵਿਅਕਤੀ ਨਾਲ ਸੰਬੰਧ ਬਣਾਉਣਾ ਗੈਰ ਕਾਨੂੰਨੀ ਹੋਵੇਗਾ।


Vandana

Content Editor

Related News