ਆਸਟ੍ਰੇਲੀਆ : ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ, 1 ਦੀ ਮੌਤ
Tuesday, Dec 11, 2018 - 11:59 AM (IST)
ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਮੰਗਲਵਾਰ ਸਵੇਰੇ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿਚ ਇਕ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਮੰਗਲਵਾਰ ਸਵੇਰੇ 3 ਵਜੇ ਮਹਿਲਾ ਦੀ ਕਾਰ ਸੈਂਟ ਕਲੇਅਰ ਵਿਚ ਮੈਮਰੇ ਰੋਡ 'ਤੇ ਟਰੱਕ ਨਾਲ ਟਕਰਾ ਗਈ ।

ਟੱਕਰ ਮਗਰੋਂ ਕਾਰ ਵਿਚ ਸਵਾਰ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਟਰੱਕ ਡਰਾਈਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜ਼ਰੂਰੀ ਟੈਸਟਾਂ ਲਈ ਉਸ ਨੁੰ ਨੈਪੀਅਨ ਹਸਪਤਾਲ ਲਿਜਾਇਆ ਗਿਆ। ਹਾਦਸੇ ਕਾਰਨ ਕਾਫੀ ਸਮੇਂ ਤੱਕ ਆਵਾਜਾਈ ਠੱਪ ਰਹੀ। ਪੁਲਸ ਹਾਦਸਾ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
