ਕੋਰੋਨਾ ਦਾ ਕਹਿਰ, ਆਸਟ੍ਰੇਲੀਆਈ ਲੋਕ ਤਾਲਾਬੰਦੀ ''ਚ ਮਨਾਉਣਗੇ ਕ੍ਰਿਸਮਿਸ

Thursday, Dec 24, 2020 - 06:00 PM (IST)

ਕੋਰੋਨਾ ਦਾ ਕਹਿਰ, ਆਸਟ੍ਰੇਲੀਆਈ ਲੋਕ ਤਾਲਾਬੰਦੀ ''ਚ ਮਨਾਉਣਗੇ ਕ੍ਰਿਸਮਿਸ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਕਲੱਸਟਰ ਦੀ ਖੋਜ ਤੋਂ ਬਾਅਦ, ਲੋਕਾਂ ਨੂੰ ਤਾਲਾਬੰਦ ਰਾਜਾਂ ਵਿਚ ਹੀ ਕ੍ਰਿਸਮਸ ਮਨਾਉਣਾ ਪਵੇਗਾ।ਅਜਿਹਾ ਇਸ ਕਾਰਨ ਹੋਇਆ ਹੈ ਕਿਉਂਕਿ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਰਵਇਤੀ ਤੌਰ 'ਤੇ ਆਸਟ੍ਰੇਲੀਆ ਵਿਚ ਕ੍ਰਿਸਸ ਦੋਸਤਾਂ ਅਤੇ ਪਰਿਵਾਰ ਨਾਲ ਮਨਇਆ ਜਾਂਦਾ ਹੈ। ਕਈ ਲੋਕ ਆਪਣੇ ਦੂਰ ਦਰਾਡੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਦੇਸ਼ ਵਿਚ ਯਾਤਰਾ ਕਰਦੇ ਹਨ।ਭਾਵੇਂਕਿ ਸਿਡਨੀ ਵਿਚ ਕੋਵਿਡ ਕਲੱਸਟਰ ਦਾ ਖ਼ਤਰਾ ਵੱਧ ਰਿਹਾ ਹੈ।ਹਾਲ ਹੀ ਵਿਚ ਦੁਬਾਰਾ ਖੋਲ੍ਹੀਆ ਗਈਆਂ ਅੰਤਰਰਾਜੀ ਸਰਹੱਦਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਜਿਸ ਨਾਲ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਸਨੀਕਾਂ ਨੂੰ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ।

ਵੀਰਵਾਰ ਨੂੰ ਕ੍ਰਿਸਮਿਸ ਤੱਕ, ਸਿਡਨੀ ਵਿਚ ਕੋਰੋਨਾ ਦੇ 100 ਕੇਸ ਹੋ ਜਾਣਗੇ। ਇਹ ਕੇਸ ਉਮੀਦ ਤੋਂ ਤਾਂ ਘੱਟ ਹਨ ਪਰ ਸਖ਼ਤ ਪਾਬੰਦੀਆ ਲੱਗਣ ਦੇ ਬਾਵਜੂਦ ਕਾਫੀ ਹਨ। ਰਾਜ ਦੇ ਅਧਿਕਾਰੀਆਂ ਨੇ ਸਿਡਨੀ ਦੇ ਉੱਤਰੀ ਬੀਚਾਂ ਨੂੰ ਦੋ ਹਿੱਸੇ ਵਿੱਚ ਵੰਡਿਆ ਹੈ, ਜਿਸ ਖੇਤਰ ਵਿੱਚੋਂ ਕੋਰੋਨਾ ਦੇ ਕਲੱਸਟਰ ਦੀ ਸ਼ੁਰੂਆਤ ਹੋਈ ਹੈ। ਨਿਯੂ ਸਾਊਥ ਵੇਲਜ਼ ਰਾਜ ਵਿਚ 100 ਜਗ੍ਹਾ ਹੁਣ ਤੱਕ ਅਜਿਹੀਆਂ ਹਨ, ਜਿੱਥੋਂ ਦਾ ਪਾਜ਼ੇਟਿਵ ਲੋਕਾਂ ਨੇ ਦੌਰਾ ਕੀਤਾ ਹੈ। ਕੋਈ ਵੀ ਵਿਅਕਤੀ ਜਿਸ ਨੇ ਉਸ ਸਮੇਂ ਦੌਰਾਨ ਨਜ਼ਦੀਕੀ ਸੰਪਰਕ ਵਿਚ ਆਇਆ, ਉਸ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ ਭਾਵੇਂ ਉਹ ਕੋਰੋਨਾ ਨੈਗੇਟਿਵ ਹੀ ਕਿਉਂ ਨਾ ਹੋਣ।

ਪੜ੍ਹੋ ਇਹ ਅਹਿਮ ਖਬਰ- ਕਰੀਮਾ ਦੀ ਮੌਤ 'ਤੇ ਦੁਨੀਆ ਭਰ 'ਚ ਬਵਾਲ, ਕੈਨੇਡਾ ਪੁਲਸ ਦੀ ਜਾਂਚ 'ਤੇ ਕੀਤੇ ਗਏ ਸਵਾਲ

ਵੀਰਵਾਰ ਨੂੰ ਨਿਊ ਸਾਊਥ ਵੇਲਜ਼ ਰਾਜ ਵਿਚ ਰਾਤੋ ਰਾਤ ਹੀ 9 ਨਵੇਂ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 7 ਕੇਸ ਕਲੱਸਟਰ ਨਾਲ ਜੁੜੇ ਸਨ। 2 ਕੇਸਾਂ ਦੀ ਅਜੇ ਵੀ ਜਾਂਚ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 60,000 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਕੋਰੋਨਾ ਕਲੱਸਟਰ ਵਿਚ ਹੁਣ ਕੁੱਲ ਕੇਸ 100 ਹੋ ਚੁੱਕੇ ਹਨ। ਦੱਸ ਦਈਏ ਕਿ ਐਨ.ਐਸ.ਡਬਲਊ ਵਿਚ ਅਜੇ ਤੱਕ ਕੋਰੋਨਾ ਦੇ ਕੁੱਲ 4,823 ਕੇਸ ਦਰਜ ਹੋ ਚੁੱਕੇ ਹਨ ਅਤੇ 53 ਮੌਤਾਂ ਦਰਜ ਹੋ ਚੁੱਕੀਆਂ ਹਨ। ਆਸਟ੍ਰੇਲੀਆ ਵਿਚ ਹੁਣ ਤੱਕ ਕੁੱਲ 28,238 ਮਾਮਲੇ ਅਤੇ 908 ਮੌਤਾਂ ਹੋ ਚੁੱਕੀਆਂ ਹਨ।


author

Vandana

Content Editor

Related News