ਆਸਟ੍ਰੇਲੀਆ ''ਚ ਇਕ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਕੋਰੋਨਾ ਪਾਜ਼ੇਟਿਵ

05/26/2020 5:09:41 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਵਿਚ ਪਹੁੰਚੇ ਇਕ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਕੁਝ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੈਨਬਰਾ ਸੂਬੇ ਦੇ ਪ੍ਰਧਾਨ ਮੰਤਰੀ ਮਾਰਕ ਮੈਕਗੋਵਨ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਤੋਂ ਪਸ਼ੂਆਂ ਨੂੰ ਲੈਕੇ ਸ਼ੁੱਕਰਵਾਰ ਨੂੰ ਰਾਜ ਦੀ ਫ੍ਰੇਮੈਂਟਲ ਬੰਦਰਗਾਹ 'ਤੇ ਪਹੁੰਚੇ ਕਾਰਗੋ ਜਹਾਜ਼ ਅਲ ਕੁਵੈਤ ਦੇ ਚਾਲਕ ਦਲ ਦੇ 48 ਵਿਚੋਂ 6 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਗੌਰਤਲਬ ਹੈ ਕਿ ਜਹਾਜ਼ ਸ਼ੁੱਕਰਵਾਰ ਨੂੰ ਇੱਥੇ ਪਹੁੰਚਿਆ ਅਤੇ ਉਸ ਦੇ 4 ਦਿਨ ਬਾਅਦ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਆਖਿਰ ਸਥਾਨਕ ਅਧਿਕਾਰੀਆਂ ਨੂੰ ਇਸ ਖਤਰੇ ਦੇ ਬਾਰੇ ਵਿਚ ਸਾਵਧਾਨ ਕਿਉਂ ਨਹੀਂ ਕੀਤਾ ਗਿਆ?

ਪੜ੍ਹੋ ਇਹ ਅਹਿਮ ਖਬਰ- 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਖਤਰਨਾਕ : ਜਾਪਾਨੀ ਪੀਡੀਆਟ੍ਰਿਕ ਐਸੋਸੀਏਸ਼ਨ 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨਫੈਕਟਿਡ ਹੋਏ ਚਾਲਕ ਦਲ ਦੇ 6 ਮੈਂਬਰਾਂ ਨੂੰ ਪਰਥ ਦੇ ਇਕ ਹੋਟਲ ਵਿਚ ਕੁਆਰੰਟੀਨ ਵਿਚ ਰੱਖਿਆ ਗਿਆ ਹੈ। ਸਿਹਤ ਅਧਿਕਾਰੀ ਫਿਲਹਾਲ ਬਾਕੀ ਦੇ 42 ਮੈਂਬਰਾਂ ਦੇ ਸੰਬੰਧ ਵਿਚ ਵਿਚਾਰ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਸ ਕਾਰਗੋ ਜਹਾਜ਼ ਵਿਚ 56,000 ਭੇਡਾਂ ਸਨ ਅਤੇ ਫਿਲਹਾਲ ਉਹਨਾਂ ਨੂੰ ਬੰਦਰਗਾਹ ਨੇੜੇ ਹੀ ਰੱਖਿਆ ਗਿਆ ਹੈ। ਕੁਆਰੰਟੀਨ ਦੇ ਨਿਯਮਾਂ ਦੇ ਕਾਰਨ ਉਹਨਾਂ ਨੂੰ ਹਾਲੇ ਕਿਤੇ ਹੋਰ ਨਹੀਂ ਲਿਜਾਇਆ ਜਾ ਸਕਦਾ। ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਚਾਲਕ ਦਲ ਦੇ ਹੋਰ ਮੈਂਬਰ ਵੀ ਇਨਫੈਕਟਿਡ ਹੋ ਸਕਦੇ ਹਨ ਅਤੇ ਜਹਾਜ਼ ਦੇ ਬੰਦਰਗਾਹ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਹੋਵੇਗੀ ਅਤੇ ਉਸ ਨੂੰ ਇਨਫੈਕਸ਼ਨ ਮੁਕਤ ਕ


Vandana

Content Editor

Related News