ਕਲੇਰਮੋਂਟ ਦੇ ਸੀਰੀਅਲ ਕਿੱਲਰ ਬ੍ਰੈਡਲੀ ਐਡਵਰਡਸ ਨੂੰ ਹੋਈ ਉਮਰ ਕੈਦ ਦੀ ਸਜ਼ਾ

Wednesday, Dec 23, 2020 - 04:25 PM (IST)

ਕਲੇਰਮੋਂਟ ਦੇ ਸੀਰੀਅਲ ਕਿੱਲਰ ਬ੍ਰੈਡਲੀ ਐਡਵਰਡਸ ਨੂੰ ਹੋਈ ਉਮਰ ਕੈਦ ਦੀ ਸਜ਼ਾ

ਪਰਥ (ਭਾਸ਼ਾ): ਆਸਟ੍ਰੇਲੀਆ ਵਿਚ ਜੱਜ ਨੇ ਕਲੇਰਮੋਂਟ ਦੇ ਸੀਰੀਅਲ ਕਿੱਲਰ ਬ੍ਰੈਡਲੀ ਰੌਬਰਟ ਐਡਵਰਡਸ ਨੂੰ ਉਸ ਦੇ ਘਿਨੌਣੇ ਜੁਰਮ ਬਦਲੇ ਸਾਰੀ ਉਮਰਕੈਦ ਦੀ ਸਜ਼ਾ ਸੁਣਾਈ। ਹੁਣ ਉਹ 40 ਸਾਲ ਜੇਲ ਵਿਚ ਹੀ ਬਿਤਾਏਗਾ। 51 ਸਾਲਾ ਐਡਵਰਡਸ ਨੂੰ ਸਤੰਬਰ ਮਹੀਨੇ ਵਿਚ ਕ੍ਰਮਵਾਰ 1996 ਅਤੇ 1997 ਵਿਚ 23 ਸਾਲਾਜੇਨ ਰਿੱਮਰ ਅਤੇ 27 ਸਾਲਾ ਸਿਆਰਾ ਗਲੇਨਨ ਦੇ ਕਤਲ ਵਿਚ ਦੋਸ਼ੀ ਪਾਇਆ ਗਿਆ ਸੀ।ਉਹ ਸਾਰਾ ਸਪਾਇਰਜ਼ ਦੇ ਕਤਲ ਦੇ ਇਲਜ਼ਾਮ ਤੋਂ ਬਰੀ ਹੋ ਗਿਆ ਸੀ ਕਿਉਂਕਿ 1996 ਵਿਚ ਉਸ ਦੀ ਲਾਸ਼ ਗਾਇਬ ਹੋਣ ਤੋਂ ਬਾਅਦ ਮਿਲੀ ਨਹੀਂ ਸੀ। 

ਉਕਤ ਤਿੰਨੋ ਬੀਬੀਆਂ ਇੱਕੋ ਜਿਹੀ ਭੇਦਭਰੀ ਹਾਲਤ ਵਿਚ ਰਾਤੋ ਰਾਤ ਗੁੰਮ ਹੋ ਗਈਆਂ ਸਨ ਅਤੇ ਚਾਈਲਡਕੇਅਰ ਵਿਚ ਕੰਮ ਕਰਦੀ ਰਿਮਰ ਅਤੇ ਸੋਲੀਸਿਟਰ ਗਲੈਨਨ ਦੋਹਾਂ ਦੇ ਮ੍ਰਿਤਕ ਸਰੀਰ ਕਈ ਹਫਤਿਆਂ ਮਗਰੋਂ ਜੰਗਲ ਵਿੱਚ ਪਾਏ ਗਏ ਸਨ ਪਰ ਸਪੀਰਅਜ਼ ਦਾ ਕੋਈ ਪਤਾ ਠਿਕਾਣਾ ਨਹੀਂ ਲੱਗ ਸਕਿਆ ਅਤੇ ਅੱਜ ਵੀ ਉਸ ਦੀ ਮੌਤ ਅਣਸੁਲਝੀ ਗੁੱਥੀ ਬਣੀ ਹੋਈ ਹੈ।ਐਡਵਰਡਸ ਨੇ ਪਹਿਲਾਂ ਮੰਨਿਆ ਕਿ ਉਸ ਨੇ ਇੱਕ ਨਾਬਾਲਗ ਕੁੜੀ ਕਾਰਕੱਟਾ ਸੇਮਟਰੀ ਨਾਲ ਜਬਰ ਜ਼ਿਨਾਹ ਕੀਤਾ ਸੀ। ਸਜ਼ਾ ਸੁਣਾਉਦਿਆਂ ਜੱਜ ਸਟੇਫਨ ਹਾਲ ਨੇ ਕਿਹਾ ਕਿ ਐਡਵਰਡਸ ਨੇ ਕਤਲ ਕੀਤੇ ਅਤੇ ਇਸ ਮਗਰੋਂ ਇਕ ਬਹੁਤ ਹੀ ਆਮ ਜਿਹੀ ਜ਼ਿੰਦਗੀ ਬਤੀਤ ਕਰਦਾ ਰਿਹਾ। ਜੱਜ ਹਾਲ ਨੇ ਕਿਹਾ,"1995 ਵਿਚ ਜਬਰ ਜ਼ਿਨਾਹ ਦੀ ਘਟਨਾ ਇੱਕ ਅਫਸੋਸ ਜਨਕ ਘਟਨਾ ਸੀ। ਮਿਸ ਰਿਮਰ ਅਤੇ ਮਿਸ ਗਲੇਨਨ ਦੇ ਕਤਲ ਨਾਲ ਦੋ ਜ਼ਿੰਦਗੀਆਂ ਦਾ ਅੰਤ ਹੋ ਗਿਆ।" 

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਦਾਅਵਾ, ਘੱਟੋ-ਘੱਟੋ 8 ਮਹੀਨੇ ਤੱਕ ਰਹਿੰਦੀ ਹੈ ਕੋਵਿਡ-19 ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ

ਜੱਜ ਨੇ ਕਿਹਾ,"ਤੁਸੀਂ ਆਪਣੇ ਕੰਮਾਂ ਨਾਲ ਨਾ ਸਿਰਫ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਮ ਕੀਤਾ ਸਗੋਂ ਉਨ੍ਹਾਂ ਦੀ ਉਮੀਦਾਂ ਅਤੇ ਸੁਪਣਿਆਂ ਨੂੰ ਵੀ ਖ਼ਤਮ ਕਰ ਦਿੱਤਾ।" ਜੱਜ ਨੇ ਕਿਹਾ,"ਐਡਵਰਡਸ ਇੱਕ "ਖ਼ਤਰਨਾਕ ਸ਼ਿਕਾਰੀ" ਹੈ ਜਿਸ ਨੂੰ ਉਸ ਵੱਲੋਂ ਦਿੱਤੇ ਗਏ ਦਰਦ ਦਾ ਕੋਈ ਪਛਤਾਵਾ ਨਹੀਂ ਹੈ।'' ਸਜ਼ਾ ਸੁਣਾਏ ਜਾਣ ਦਾ ਪੀੜਤ ਦੇ ਰਿਸ਼ਤੇਦਾਰਾਂ ਸਮੇਤ ਜਨਤਕ ਗੈਲਰੀ ਤੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਪਰਿਵਾਰਾਂ ਨੇ ਇਸ ਫ਼ੈਸਲੇ ਬਾਰੇ ਸੁਣ ਕੇ ਆਪਣੀ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਦੇਰ ਨਾਲ ਹੀ ਸਹੀ, ਇਨਸਾਫ ਤਾਂ ਹੋਇਆ। 


 


author

Vandana

Content Editor

Related News