ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਖੂਨ ਦਾਨ ਕੈਂਪ 5 ਅਕਤੂਬਰ ਤੋਂ
Thursday, Sep 17, 2020 - 03:49 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘਖੁਰਦ): ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਪੀੜਤਾਂ ਲਈ ਖੂਨ ਦੀ ਪੂਰਤੀ ਹਿੱਤ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਇਸ ਸਾਲ ਲਈ ਖੂਨ ਦਾਨ ਕੈਂਪ (ਸਲਾਨਾ ਬਲੱਡ ਡੋਨੇਸ਼ਨ ਡਰਾਈਵ 2020) ਦੀ ਅਰੰਭਤਾ 5 ਅਕਤੂਬਰ ਤੋਂ ਹੋਵੇਗੀ ਜੋ ਅਗਲੇ ਤਿੰਨ ਮਹੀਨਿਆਂ (ਅਕਤੂਬਰ, ਨਵੰਬਰ ਅਤੇ ਦਸੰਬਰ) ਤੱਕ ਜਾਰੀ ਰਹੇਗਾ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਫੌਜ ਖਿਲਾਫ਼ ਲਿਖਣ ਦੇ ਦੋਸ਼ 'ਚ ਪੱਤਰਕਾਰ 'ਤੇ ਮਾਮਲਾ ਦਰਜ
ਇਸ ਕੈਂਪ ਦੇ ਸ਼ੁਰੂਆਤੀ ਦਿਨ 30 ਦੇ ਕਰੀਬ ਸੰਸਥਾ ਕਰਮੀ ਖੂਨ ਦਾਨ ਕਰਨਗੇ। ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਬਾਬਤ ਸਮੂਹ ਭਾਈਚਾਰਿਆਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਗੌਰਤਲਬ ਹੈ ਕਿ ਆਸਟ੍ਰੇਲੀਅਨ ਰੈੱਡ ਕਰਾਸ ਵੱਲੋਂ ਸੰਸਥਾ ਦੀ ਇਸ ਉਸਾਰੂ ਪਹਿਲ ਕਦਮੀ ਦੀ ਸ਼ਲਾਘਾ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ, ਪ੍ਰਣਾਮ ਸਿੰਘ ਹੇਅਰ, ਹਰਜੀਵਨ ਸਿੰਘ ਨਿੱਝਰ, ਰਵੀ ਧਾਰੀਵਾਲ, ਸਰਵਣ ਸਿੰਘ, ਬਿਬਨ ਰੰਧਾਵਾ, ਇੰਦਰਬੀਰ ਸਿੰਘ, ਜੱਗਾ ਵੜੈਂਚ, ਸਾਬ ਛੀਨਾ, ਮੱਲੂ ਗਿੱਲ, ਅਤਿੰਦਰਪਾਲ, ਰਣਜੀਤ ਸਿੰਘ ਗਿੱਲ, ਆਕਾਸ਼ਦੀਪ, ਅਮਰਿੰਦਰ ਅੱਮੂ, ਨਵ ਵੜੈਂਚ, ਜਤਿੰਦਰਪਾਲ, ਪੰਮਾ ਗਿੱਲ, ਨਵਦੀਪ, ਅਮਨ ਛੀਨਾਂ, ਲਖਬੀਰ ਬੱਲ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਬੱਲ ਆਦਿ ਨੇ ਸ਼ਿਰਕਤ ਕੀਤੀ।