ਆਸਟ੍ਰੇਲੀਆ ਪਹੁੰਚੀ ਐਸਟਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ

Sunday, Feb 28, 2021 - 05:57 PM (IST)

ਆਸਟ੍ਰੇਲੀਆ ਪਹੁੰਚੀ ਐਸਟਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ

ਕੈਨਬਰਾ (ਬਿਊਰੋ): ਆਸਟ੍ਰੇਲੀਆ ਵਿਚ ਅੱਜ ਐਸਟਰਾਜ਼ੇਨੇਕਾ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਦੇਸ਼ ਦੇ ਸਮੁੱਚੇ ਟੀਕਾਕਰਨ ਮੁਹਿੰਮ ਦੇ ਤੀਜੇ ਹਫ਼ਤੇ ਤੋਂ ਪਹਿਲਾਂ ਪਹੁੰਚੀ ਹੈ। ਸਿਡਨੀ ਹਵਾਈ ਅੱਡੇ 'ਤੇ ਸਵੇਰੇ 9.30 ਵਜੇ ਤੋਂ ਪਹਿਲਾਂ ਅਮੀਰਾਤ ਦੀ ਉਡਾਣ 'ਤੇ ਇਹ ਪਹਿਲੀ ਖੇਪ ਉਤਰੀ। ਇਸ ਵਿਚ ਕੁੱਲ 300,000 ਖੁਰਾਕਾਂ ਭੇਜੀਆਂ ਗਈਆਂ ਹਨ, ਜਿਸ ਦਾ ਹੁਣ ਬੈਚ ਦੀ ਟੈਰੇਪਟਿਕ ਗੁਡਜ਼ ਪ੍ਰਸ਼ਾਸਨ ਦੁਆਰਾ ਪਰੀਖਣ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਆਸਟ੍ਰੇਲੀਆਈ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

PunjabKesari

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ,''ਅਸੀਂ ਹੁਣ ਆਪਣੇ ਸਭ ਤੋਂ ਕਮਜ਼ੋਰ ਆਸਟ੍ਰੇਲੀਆਈ ਲੋਕਾਂ, ਆਪਣੇ ਸਰਹੱਦੀ ਖੇਤਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ 'ਤੇ ਟੀਕਾਕਰਨ ਮੁਹਿੰਮ ਵਿਚ ਜੋੜ ਸਕਦੇ ਹਾਂ।'' ਉਹਨਾਂ ਮੁਤਾਬਕ,“ਜ਼ਿਆਦਾਤਰ ਆਸਟ੍ਰੇਲੀਆਈ ਲੋਕ ਆਕਸਫੋਰਡ ਯੂਨੀਵਰਸਿਟੀ/ਐਸਟਰਾਜ਼ੇਨੇਕਾ ਟੀਕਾ ਪ੍ਰਾਪਤ ਕਰਨਗੇ। ਇਨ੍ਹਾਂ ਦਾ ਟੀਕਾਕਰਨ 8 ਮਾਰਚ 2021 ਤੋਂ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਉਹਨਾਂ ਨੇ ਟੀ.ਜੀ.ਏ. ਦੀ ਸੱਤ ਬੈਚ ਟੈਸਟਿੰਗ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਹੈ। ਹਰ ਆਸਟ੍ਰੇਲੀਆਈ ਜੋ ਟੀਕਾ ਲਗਵਾਉਣਾ ਚਾਹੁੰਦਾ ਹੈ, ਇਸ ਸਾਲ ਇਕ ਟੀਕਾ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ।"

ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ 'ਜਾਨਸਨ ਐਂਡ ਜਾਨਸਨ' ਵੈਕਸੀਨ ਨੂੰ ਮਿਲੀ ਮਨਜ਼ੂਰੀ, ਇਕ ਖੁਰਾਕ ਹੀ ਅਸਰਦਾਰ
 
ਆਸਟ੍ਰੇਲੀਆ ਨੇ ਐਸਟਰਾਜ਼ੇਨੇਕਾ ਟੀਕੇ ਦੀਆਂ 53.8 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਜੋ ਫਾਈਜ਼ਰ ਤੋਂ 20 ਮਿਲੀਅਨ ਖੁਰਾਕਾਂ ਦੀ ਪੂਰਕ ਹਨ। ਇਨ੍ਹਾਂ ਵਿੱਚੋਂ ਐਸਟ੍ਰਾਜ਼ੇਨੇਕਾ ਦੀਆਂ ਖੁਰਾਕਾਂ ਵਿਚੋਂ ਕੁੱਲ 50 ਮਿਲੀਅਨ ਆਸਟ੍ਰੇਲੀਆ ਵਿਚ ਤਿਆਰ ਕੀਤੀਆਂ ਜਾਣਗੀਆਂ।ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ "ਟੀਕਾਕਾਰਨ ਦੀ ਸ਼ੁਰੂਆਤ ਵਿਚ ਤਰਜੀਹ ਵਾਲੇ ਸਮੂਹਾਂ ਨੂੰ ਪਹਿਲ ਦਿੱਤੀ ਜਾਵੇਗੀ।ਇਸ ਵਿਚ ਬਜ਼ੁਰਗਾਂ ਦੀ ਦੇਖਭਾਲ ਅਤੇ ਅਪੰਗਤਾ ਦੇਖਭਾਲ ਦੇ ਵਸਨੀਕ ਅਤੇ ਕਰਮਚਾਰੀ, ਫਰੰਟ ਲਾਈਨ ਹੈਲਥਕੇਅਰ ਵਰਕਰ ਅਤੇ ਕੁਆਰੰਟੀਨ ਅਤੇ ਸਰਹੱਦੀ ਕਰਮਚਾਰੀ ਸ਼ਾਮਲ ਹਨ।" ਆਸਟ੍ਰੇਲੀਆ ਵਿਚ ਐਸਟ੍ਰਾਜ਼ੇਨੇਕਾ ਵੈਕਸੀਨ ਉਪਲਬਧ ਹੋਣ ਨਾਲ ਦੇਸ਼ ਭਰ ਵਿਚ ਟੀਕੇ ਦੀ ਵੰਡਣ ਆਸਾਨ ਹੋਵੇਗੀ ਭਾਵ ਪੇਂਡੂ, ਖੇਤਰੀ ਅਤੇ ਦੂਰ ਦੁਰਾਡੇ ਦੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਦੂਰ ਦੀ ਯਾਤਰਾ ਨਹੀਂ ਕਰਨੀ ਪਵੇਗੀ। ਐਸਟਰਾਜ਼ੇਨੇਕਾ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ ਉਹ ਵੀ 12 ਹਫਤੇ ਦੇ ਅੰਤਰਾਲ ਵਿਚ। 

ਨੋਟ- ਐਸਟਰਾਜ਼ੇਨੇਕਾ ਟੀਕੇ ਦੀ ਖੇਪ ਪਹੁੰਚੀ ਆਸਟ੍ਰੇਲੀਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News