ਵੰਦੇ ਭਾਰਤ ਮਿਸ਼ਨ : ਭਾਰਤੀਆਂ ਨੂੰ ਲੈਕੇ ਸਿਡਨੀ ਤੋਂ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ

08/10/2020 6:28:47 PM

ਕੈਨਬਰਾ (ਬਿਊਰੋ): ਵੰਦੇ ਭਾਰਤ ਮਿਸ਼ਨ ਦੇ ਤਹਿਤ ਸੋਮਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਭਾਰਤ ਲਈ ਰਵਾਨਾ ਹੋ ਗਈ। ਸਿਡਨੀ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕਰਕੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਆਸਟ੍ਰੇਲੀਆ ਵਿਚ ਫਸੇ ਭਾਰਤੀਆਂ ਨੂੰ ਇਸ ਫਲਾਈਟ ਦੇ ਜ਼ਰੀਏ ਵਾਪਸ ਲਿਆਂਦਾ ਜਾ ਰਿਹਾ ਹੈ। ਦੁਨੀਆ ਭਰ ਦੇ ਵਿਭਿੰਨ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਵੰਦੇ ਭਾਰਤ ਮਿਸ਼ਨ ਚਲਾਇਆ ਗਿਆ ਸੀ, ਜਿਸ ਦੇ ਤਹਿਤ ਹੁਣ ਤੱਕ ਲੱਖਾਂ ਲੋਕਾਂ ਦੀ ਘਰ ਵਾਪਸੀ ਹੋ ਚੁੱਕੀ ਹੈ।

ਭਾਰਤੀ ਦੂਤਾਵਾਸ ਨੇ ਟਵੀਟ ਕਰ ਕੇ ਕਿਹਾ,''ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਦੇ ਲਈ ਵੰਦੇ ਭਾਰਤ ਮਿਸ਼ਨ ਜਾਰੀ ਹੈ। ਇਸ ਦੇ ਜ਼ਰੀਏ ਹੁਣ ਤੱਕ ਲੱਖਾਂ ਲੋਕਾਂ ਨੂੰ ਲਾਭ ਪਹੁੰਚਿਆ ਹੈ। ਅੱਜ ਸਿਡਨੀ ਹਵਾਈ ਅੱਡੇ ਤੋਂ ਇਕ ਹੋਰ ਸਪੈਸ਼ਲ ਫਲਾਈਟ AI 301 ਦਿੱਲੀ ਦੇ ਲਈ ਰਵਾਨ ਹੋ ਚੁੱਕੀ ਹੈ। ਧੰਨਵਾਦ @dfat @airindiain @MEAIndia and @MoCA_GoI"  

ਪੜ੍ਹੋ ਇਹ ਅਹਿਮ ਖਬਰ- 2 ਦਿਨ ਬਾਅਦ ਦੁਨੀਆ ਨੂੰ ਮਿਲੇਗੀ ਪਹਿਲੀ ਕੋਰੋਨਾ ਵੈਕਸੀਨ, ਰੂਸ ਕਰਾਏਗਾ ਰਜਿਸਟ੍ਰੇਸ਼ਨ

ਇਸ ਤੋਂ ਪਹਿਲਾਂ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ 6,000 ਤੋਂ ਵੱਧ ਫਸੇ ਹੋਏ ਭਾਰਤੀ ਐਤਵਾਰ ਨੂੰ ਦੁਨੀਆ ਭਰ ਤੋਂ ਦੇਸ਼ ਪਰਤ ਆਏ। ਕੋਰੋਨਾਵਾਇਰਸ ਪਾਬੰਦੀਆਂ ਦੇ ਕਾਰਨ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਕੱਢਣ ਦੇ ਲਈ ਮਈ ਦੀ ਸ਼ੁਰੂਆਤ ਵਿਚ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸ਼ਹਿਰ 'ਚ ਸਾਹਿਤਕ ਸੱਥ ਮੈਲਬੌਰਨ ਦਾ ਹੋਇਆ ਗਠਨ


Vandana

Content Editor

Related News