ਜਿਸ ਬੱਚੇ ਦਾ ਉਡਾਇਆ ਗਿਆ ਸੀ ਮਜ਼ਾਕ, ਉਸ ਨੇ ਦਾਨ ਕੀਤੇ 3 ਕਰੋੜ ਰੁਪਏ

02/28/2020 5:00:52 PM

ਸਿਡਨੀ (ਬਿਊਰੋ): ਬੀਤੇ ਦਿਨੀਂ ਆਸਟ੍ਰੇਲੀਆ ਦੇ ਇਕ 9 ਸਾਲ ਦੇ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।ਵਾਇਰਲ ਵੀਡੀਓ ਵਿਚ ਮੁੰਡਾ ਸਕੂਲ ਵਿਚ ਆਪਣੇ ਛੋਟੇ ਕੱਦ ਦਾ ਮਜ਼ਾਕ ਉਡਾਏ ਜਾਣ ਕਾਰਨ ਬਹੁਤ ਦੁਖੀ ਸੀ। ਇਸ ਸਥਿਤੀ ਤੋਂ ਪਰੇਸ਼ਾਨ ਹੋ ਕੇ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ। ਮੁੰਡੇ ਦਾ ਨਾਮ ਕੂਦੇਨ ਬਾਇਲਸ ਹੈ। ਮੁੰਡੇ ਦੀ ਮਾਂ ਯਰੱਕਾ ਬਾਇਲਸ ਨੇ ਇਸ ਸਬੰਧੀ 5 ਮਿੰਟ ਦਾ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ, ਜਿਸ ਦੇ ਬਾਅਦ ਲੋਕ ਉਸ ਦੇ ਪ੍ਰਤੀ ਹਮਦਰਦੀ ਦਿਖਾਉਣ ਲੱਗੇ। ਹੁਣ ਇਸ ਮੁੰਡੇ ਨੇ ਜਿਹੜਾ ਐਲਾਨ ਕੀਤਾ ਹੈ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

 

ਟ੍ਰਿਪ ਕੈਂਸਲ ਕਰ ਕੇ ਰਾਸ਼ੀ ਕੀਤੀ ਦਾਨ
ਇੱਥੇ ਦੱਸ ਦਈਏ ਕਿ ਯਰੱਕਾ ਦਾ 9 ਸਾਲ ਦਾ ਮੁੰਡਾ ਕੂਦੇਨ ਜਨਮ ਤੋਂ ਓਪਾਸਥਿ-ਅਵਿਕਸਨ ਨਾਮ ਦੀ ਬੀਮਾਰੀ ਨਾਲ ਪੀੜਤ ਹੈ, ਜਿਸ ਕਾਰਨ ਉਸ ਦੀ ਲੰਬਾਈ ਅਤੇ ਸਰੀਰ ਦਾ ਵਿਕਾਸ ਰੁੱਕ ਗਿਆ।ਕੂਦੇਨ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕਾਂ ਨੇ ਉਸ ਨੂੰ ਡਿਜ਼ਨੀਲੈਂਡ ਭੇਜਣ ਲਈ ਸੋਸ਼ਲ ਮੀਡੀਆ 'ਤੇ ਫੰਡ ਇਕੱਠਾ ਕੀਤਾ। ਮਸ਼ਹੂਰ ਕਾਮੇਡੀਅਨ ਬ੍ਰਾਡ ਵਿਲੀਅਮਜ਼ ਨੇ ਇਸ ਲਈ 475,000 ਡਾਲਰ (3.4 ਕਰੋੜ) ਜੁਟਾਏ। ਫਿਲਹਾਲ ਇਹ ਖਬਰ ਹੈ ਕਿ ਕੂਦੇਨ ਹੁਣ ਡਿਜ਼ਨੀਲੈਂਡ ਨਹੀਂ ਜਾਣਾ ਚਾਹੁੰਦਾ। ਉਸ ਨੇ ਸਾਰੀ ਰਾਸ਼ੀ ਚੈਰਿਟੀ ਵਿਚ ਦੇਣ ਦੀ ਸੋਚੀ ਹੈ।

ਮਾਂ ਨੇ ਦੱਸੀ ਸਾਰੀ ਗੱਲ
ਜਾਣਕਾਰੀ ਮੁਤਾਬਕ ਫੰਡ ਵਿਚ ਜਿਹੜੀ ਰਾਸ਼ੀ ਇਕੱਠੀ ਕੀਤੀ ਗਈ, ਉਹ ਕੂਦੇਨ ਦੀ ਮਾਂ ਨੂੰ ਦਿੱਤੀ ਗਈ। ਡਿਜ਼ਨੀਲੈਂਡ ਜਾਣ ਦੀ ਜਗ੍ਹਾ ਉਹਨਾਂ ਨੇ ਸਾਰੀ ਰਾਸ਼ੀ ਚੈਰਿਟੀ ਵਿਚ ਦੇਣ ਦੀ ਸੋਚੀ ਹੈ। ਇਹ ਜਾਣਕਾਰੀ ਕੂਦੇਨ ਦੀ ਮਾਂ ਯਰੱਕਾ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਕੂਦੇਨ ਡਿਜ਼ਨੀਲੈਂਡ ਨਹੀਂ ਜਾਣਾ ਚਾਹੁੰਦਾ। ਉਹ ਦੱਸਦੀ ਹੈ ਕਿ ਭਾਵੇਂਕਿ ਇਹ ਇਕ ਕਿਸਮ ਦਾ ਮਜ਼ਾਕ ਹੈ ਪਰ ਉਸ ਲਈ ਜ਼ਿੰਦਗੀ ਦੀਆਂ ਜਿਹੜੀਆਂ ਚੁਣੌਤੀਆਂ ਹਨ ਉਸ ਨੂੰ ਅਸੀਂ ਬਦਲ ਨਹੀਂ ਸਕਦੇ।

 

ਲੋੜਵੰਦਾ ਦੀ ਕਰਨਾ ਚਾਹੁੰਦੈ ਮਦਦ
ਯਰੱਕਾ ਦੱਸਦੀ ਹੈ ਕਿ ਉਸ ਦੀ ਭੈਣ ਨੇ ਕਿਹਾ,''ਸਾਨੂੰ ਅਸਲੀ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਸਾਡੇ ਬੱਚੇ ਨੂੰ ਤੰਗ ਕੀਤਾ ਗਿਆ ਹੈ। ਸੋਸਾਇਟੀ ਵਿਚ ਕਿੰਨੇ ਹੀ ਅਜਿਹੇ ਲੋਕ ਹਨ ਜਿਹਨਾਂ ਨੂੰ ਰੰਗ, ਨਸਲੀ ਵਿਤਕਰੇ ਦੇ ਕਾਰਨ ਤੰਗ ਕੀਤਾ ਜਾਂਦਾ ਹੈ। ਸਾਨੂੰ ਭਾਈਚਾਰੇ ਵਿਚ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।'' ਉਸ ਦਾ ਕਹਿਣਾ ਹੈ ਕਿ ਭਾਵੇਂਕਿ ਅਸੀਂ ਵੀ ਡਿਜ਼ਨੀਲੈਂਡ ਜਾਣਾ ਚਾਹੁੰਦੇ ਹਾਂ ਪਰ ਹਾਲੇ ਭਾਈਚਾਰੇ ਨੂੰ ਇਸ ਦੀ ਲੋੜ ਜ਼ਿਆਦਾ ਹੈ। ਇਸ ਫੈਸਲੇ ਨਾਲ ਮਾਂ-ਪੁੱਤ ਨੇ ਅਸਲ ਵਿਚ ਸਾਰਿਆਂ ਦਾ ਦਿਲ ਜਿੱਤ ਲਿਆ।
 


Vandana

Content Editor

Related News