ਆਸਟ੍ਰੇਲੀਆ : 80 ਕਿਲੋ ਦਾ ਅਜ਼ਗਰ ਦੇਖ ਮਹਿਲਾ ਦੇ ਉੱਡੇ ਹੋਸ਼
Tuesday, Mar 24, 2020 - 01:57 PM (IST)
ਮੈਲਬੌਰਨ (ਬਿਊਰੋ) : ਆਸਟ੍ਰੇਲੀਆ ਵਿਚ ਇਕ ਬਜ਼ੁਰਗ ਮਹਿਲਾ ਦੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਉਸ ਨੂੰ ਘਰ ਦੇ ਦਰਵਾਜੇ 'ਤੇ ਵਿਸ਼ਾਲ ਅਲਬੀਨੋ ਬਰਮੀਜ਼ ਅਜ਼ਗਰ ਨਜ਼ਰ ਆਇਆ। ਜਾਣਕਾਰੀ ਮੁਤਾਬਕ ਇਸ ਅਜ਼ਗਰ ਦੀ ਲੰਬਾਈ 5 ਮੀਟਰ ਅਤੇ ਵਜ਼ਨ 80 ਕਿਲੋਗ੍ਰਾਮ ਸੀ। ਘਟਨਾ ਗੋਲਡ ਕੋਸਟ ਇਲਾਕੇ ਦੀ ਹੈ। ਦਹਿਸ਼ਤ ਵਿਚ ਆਈ ਮਹਿਲਾ ਨੇ ਫੋਨ ਕਰ ਕੇ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਬਾਅਦ ਵਿਚ ਸੱਪ ਫੜਨ ਵਾਲਿਆਂ ਨੇ ਗੋਲਡਨ ਮਤਲਬ ਸੁਨਹਿਰੀ ਰੰਗ ਦੇ ਇਸ ਅਜ਼ਗਰ ਨੂੰ ਫੜਿਆ।
ਸੱਪ ਫੜਨ ਵਾਲੇ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਉਸ ਨੇ ਆਪਣੇ 27 ਸਾਲ ਦੇ ਕਰੀਅਰ ਵਿਚ ਕਦੇ ਵੀ ਇੰਨਾ ਵੱਡਾ ਵਿਸ਼ਾਲ ਅਜ਼ਗਰ ਨਹੀਂ ਫੜਿਆ ਸੀ।'' ਆਪਣੇ ਦਰਵਾਜੇ 'ਤੇ ਅਜ਼ਗਰ ਦੇਖ ਕੇ ਬਜ਼ੁਰਗ ਮਹਿਲਾ ਘਬਰਾ ਗਈ ਸੀ ਅਤੇ ਉਸ ਨੇ ਸੱਪ ਫੜਨ ਵਾਲੇ ਟੋਨੀ ਹੈਰੀਸਨ ਨੂੰ ਫੋਨ ਕੀਤਾ। ਹੈਰੀਸਨ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਇਹ ਅਜ਼ਗਰ ਮਹਿਲਾ ਦੇ ਘਰ ਦੇ ਦਰਵਾਜੇ 'ਤੇ ਬੈਠਾ ਸੀ।
ਇਹ ਵੀ ਪੜ੍ਹੋ- ਨੌਜਵਾਨ ਨੇ ਪਿੱਠ 'ਤੇ ਬਣਾਵਾਈ ਗਰਲਫ੍ਰੈਂਡ ਦੀ ਤਸਵੀਰ, ਹੋਈ ਵਾਇਰਲ
ਟੋਨੀ ਨੇ ਦੱਸਿਆ ਕਿ ਇਸ ਅਜ਼ਗਰ ਨੂੰ ਕਿਸੇ ਨੇ ਲੰਬੇ ਸਮੇਂ ਤੱਕ ਪਾਲਿਆ ਅਤੇ ਉਸ ਦੇ ਬਾਅਦ ਛੱਡ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਅਜ਼ਗਰ ਬਹੁਤ ਹੀ ਸ਼ਾਂਤ ਵਿਵਹਾਰ ਕਰ ਰਿਹਾ ਸੀ ਭਾਵੇਂਕਿ ਉਸ ਨੂੰ ਫੜਨਾ ਬਹੁਤ ਮੁਸ਼ਕਲ ਸੀ। ਉਹਨਾਂ ਨੇ ਦੱਸਿਆ ਕਿ ਇਹ ਬਹੁਤ ਹੀ ਪੁਰਾਣਾ ਅਜ਼ਗਰ ਹੈ ਅਤੇ ਉਸ ਦੀ ਜੀਵਨ ਹੁਣ ਬਹੁਤ ਥੋੜ੍ਹਾ ਬਚਿਆ ਹੈ।ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਅਜ਼ਗਰ ਪਾਲਣਾ ਆਮ ਗੱਲ ਹੈ ਅਤੇ ਅਜਿਹਾ ਕਰਨ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾਂਦਾ ਹੈ।