ਸਿਡਨੀ ਦੇ ਪੱਛਮ ''ਚ ਜੰਗਲੀ ਅੱਗ ਹੋਈ ਬੇਕਾਬੂ, 20 ਇਮਾਰਤਾਂ ਸੜੀਆਂ

12/16/2019 12:20:27 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਬਲੂ ਮਾਊਂਟੇਨ ਖੇਤਰ ਦੇ ਪਿੰਡਾਂ ਵਿਚ ਫੈਲੀ ਜੰਗਲੀ ਅੱਗ ਨੇ ਤਕਰੀਬਨ 20 ਇਮਾਰਤਾਂ ਨਸ਼ਟ ਕਰ ਦਿੱਤੀਆਂ। ਫਾਈਰ ਫਾਈਟਰਜ਼ ਵੀ ਸਿਡਨੀ ਦੇ ਪੱਛਮ ਵਿਚ ਬੇਕਾਬੂ ਹੋਈ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿਚ ਅਸਫਲ ਹੋ ਰਹੇ ਹਨ। ਸਥਾਨਕ ਪੇਂਡੂ ਫਾਈਰ ਸਰਵਿਸ ਦਾ ਹਵਾਲਾ ਦਿੰਦੇ ਹਏ ਸਿਡਨੀ ਦੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆ ਦੇ ਏ.ਬੀ.ਸੀ. ਪ੍ਰਸਾਰਕ ਨੇ ਦੱਸਿਆ ਕਿ ਅੱਗ ਲੱਗਭਗ 378,000 ਹੈਕਟੇਅਰ (934000 ਏਕੜ) ਵਿਚ ਲੱਗੀ ਹੈ। ਸਥਾਨਕ ਪੇਂਡੂ ਸੇਵਾ ਦੇ ਡਿਪਟੀ ਕਮਿਸ਼ਨਰ ਰੌਬ ਰੋਜ਼ਰਸ ਨੇ ਕਿਹਾ ਕਿ ਫਾਇਰ ਫਾਈਟਰਜ਼ ਵੱਲੋਂ ਚੁੱਕੇ ਗਏ ਕਦਮ ਸੋਕੇ ਦੀ ਸਥਿਤੀ ਵਿਚ ਕੰਮ ਨਹੀਂ ਕਰ ਰਹੇ ਹਨ। 

PunjabKesari

ਬ੍ਰਾਡਕਾਸਟਰ ਨੇ ਦੱਸਿਆ ਕਿ ਇਸ ਅੱਗ ਨੇ ਖੇਤਰ ਦੇ ਲੱਗਭਗ 450 ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਕੀਤੀ ਹੈ। ਮੀਡੀਆ ਖਬਰਾਂ ਮੁਤਾਬਕ ਫਾਈਰ ਫਾਈਟਰਜ਼ ਮਾਊਂਟ ਟੋਮਾ ਵਿਚ 28 ਹੈਕਟੇਅਰ ਬਲੂ ਮਾਊਂਟੇਨ ਬੋਟੈਨਿਕ ਗਾਰਡਨ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਗ ਲੱਗਣ ਨਾਲ ਹੋਏ ਨੁਕਸਾਨ ਨੂੰ ਘਟਾਉਣ ਲਈ ਘੱਟੋ-ਘੱਟ ਇਕ ਹਫਤੇ ਲਈ ਇਸ ਨੂੰ ਬੰਦ ਕਰ ਦੇਣਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਸ ਜੰਗਲੀ ਅੱਗ ਵਿਚ ਕਈ ਲੋਕ ਮਾਰੇ ਗਏ ਹਨ। ਝਾੜੀਆਂ ਦੀ ਅੱਗ ਨੇ ਪਹਿਲਾਂ ਤੋਂ ਹੀ ਕੋਆਲਾ ਵਸਨੀਕਾਂ ਸਮੇਤ ਇਕ ਮਿਲੀਅਨ ਹੈਕਟੇਅਰ ਤੋਂ ਵੱਧ ਜੰਗਲ ਨੂੰ ਨਸ਼ਟ ਕਰ ਦਿੱਤਾ ਹੈ।


Vandana

Content Editor

Related News