ਆਸਟ੍ਰੇਲੀਆ ''ਚ ਵੱਧ ਰਹੇ ਮਾਮਲੇ, 1 ਲੱਖ ਤੋਂ ਵਧੇਰੇ ਟੈਸਟ ਕਰਾਉਣ ਦੀ ਯੋਜਨਾ

06/25/2020 3:04:00 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਵੀਰਵਾਰ ਨੂੰ ਇਕ ਦਿਨ ਵਿਚ ਕੋਰੋਨਾਵਾਇਰਸ ਦੇ ਪਿਛਲੇ 2 ਮਹੀਨਿਆਂ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਇਸ ਦੌਰਾਨ ਵਿਕਟੋਰੀਆ ਵਿਚ 33 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਹੁਣ ਦੇਸ਼ ਨੇ ਉਪਨਗਰ ਮੈਲਬੌਰਨ ਵਿਚ ਕੋਰੋਨਾ ਹੌਟਸਪੌਟ ਵਿਚ ਰਹਿ ਰਹੇ 1 ਲੱਖ ਤੋਂ ਵਧੇਰੇ ਲੋਕਾਂ ਦਾ ਡੋਰ-ਟੂ-ਡੋਰ ਟੈਸਟ ਮਤਲਬ ਘਰ-ਘਰ ਜਾ ਕੇ ਟੈਸਟ ਕਰਨ ਦਾ ਫੈਸਲਾ ਲਿਆ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਕੋਰੋਨਾ ਵਿਰੁੱਧ ਲੜਾਈ ਵਿਚ ਹੁਣ ਤੱਕ ਕਾਫੀ ਸਫਲ ਰਿਹਾ ਹੈ। 

ਅਜਿਹੇ ਵਿਚ ਇਸ ਸਥਿਤੀ 'ਤੇ ਕਾਬੂ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਦਾ ਕਹਿਣਾ ਹੈ ਕਿ ਕੋਰੋਨਾ ਟੈਸਟਿੰਗ ਦਾ ਉਦੇਸ਼ 10 ਉਪ ਨਗਰਾਂ ਵਿਚ ਕੁੱਲ ਵਸਨੀਕਾਂ ਵਿਚੋਂ ਅੱਧਿਆਂ ਦੇ ਸੈਂਪਲ ਇਕੱਠੇ ਕਰ ਕੇ ਜਾਂਚ ਕਰਨੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟੀਚਾ 10 ਦਿਨਾਂ ਵਿਚ ਰੋਜ਼ਾਨਾ 10,000 ਲੋਕਾਂ ਦਾ ਟੈਸਟ ਕਰਨ ਦਾ ਹੈ। ਟੈਸਟ ਮੁਫਤ ਹੈ ਅਤੇ ਐਂਡ੍ਰਿਊਜ਼ ਨੇ ਲੋਕਾਂ ਨੂੰ ਨਾਗਰਿਕ ਫਰਜ਼ ਦੇ ਰੂਪ ਵਿਚ ਟੈਸਟ ਕਰਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਸਿਰ 'ਚ ਖੁੱਭੇ ਚਾਕੂ ਨਾਲ ਘੁੰਮ ਰਿਹਾ ਸੀ ਨੌਜਵਾਨ, ਤਸਵੀਰਾਂ ਅਤੇ ਵੀਡੀਓ ਵਾਇਰਲ

ਇਸ ਮੁਹਿੰਮ ਵਿਚ 1,000 ਤੋਂ ਵਧੇਰੇ ਮਿਲਟਰੀ ਕਰਮੀ ਮਦਦ ਦੇ ਰਹੇ ਹਨ। ਜਦਕਿ ਹੋਰ ਸੂਬੇ ਟੈਸਟ ਦੇ ਨਤੀਜੇ ਤਿਆਰ ਕਰਨ ਵਿਚ ਮਦਦ ਕਰਨਗੇ। ਆਸਟ੍ਰੇਲੀਆ ਵਿਚ ਵਾਇਰਸ ਦੇ 7,500 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ 104 ਮੌਤਾਂ ਵੀ ਸ਼ਾਮਲ ਹਨ। ਆਸਟ੍ਰੇਲੀਆ ਵਿਚ ਸਰੀਰਕ ਦੂਰੀ ਦੇ ਨਿਯਮਾਂ ਵਿਚ ਢਿੱਲ ਦੇਣ ਦੇ ਕੁਝ ਹਫਤਿਆਂ ਦੇ ਬਾਅਦ ਹੀ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। 


Vandana

Content Editor

Related News