ਆਸਟ੍ਰੇਲੀਆਈ ਰਾਜ ਨੇ ਪਹਿਲੀ ਬਹੁ-ਭਾਸ਼ਾਈ ਮਾਨਸਿਕ ਸਿਹਤ ਹੌਟਲਾਈਨ ਕੀਤੀ ਲਾਂਚ

Thursday, Jan 05, 2023 - 04:31 PM (IST)

ਆਸਟ੍ਰੇਲੀਆਈ ਰਾਜ ਨੇ ਪਹਿਲੀ ਬਹੁ-ਭਾਸ਼ਾਈ ਮਾਨਸਿਕ ਸਿਹਤ ਹੌਟਲਾਈਨ ਕੀਤੀ ਲਾਂਚ

ਸਿਡਨੀ (ਆਈ.ਏ.ਐੱਨ.ਐੱਸ.) ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਵਿੱਚ ਦੇਸ਼ ਦੀ ਪਹਿਲੀ ਮਲਟੀਕਲਚਰਲ ਮਾਨਸਿਕ ਸਿਹਤ ਫੋਨ ਲਾਈਨ ਸ਼ੁਰੂ ਕੀਤੀ ਗਈ ਹੈ, ਜੋ 30 ਵੱਖ-ਵੱਖ ਭਾਸ਼ਾਵਾਂ ਵਿੱਚ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਕਈ ਭਾਈਚਾਰਿਆਂ ਨੂੰ ਲਾਭ ਪਹੁੰਚਾਏਗੀ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਰਾਜ ਸਰਕਾਰ ਦੇ ਅਨੁਸਾਰ ਸੇਵਾ ਵਿਚ ਰਜਿਸਟਰਡ ਦੋਭਾਸ਼ੀ ਮਾਨਸਿਕ ਸਿਹਤ ਪੇਸ਼ੇਵਰ ਕੰਮ ਕਰ ਰਹੇ ਹਨ, ਜਿਸ ਵਿੱਚ ਅਰਬੀ, ਚੀਨੀ ਅਤੇ ਗ੍ਰੀਕ ਵਰਗੀਆਂ ਭਾਸ਼ਾਵਾਂ ਸ਼ਾਮਲ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਪਲਬਧ ਟਰਾਂਸਕਲਚਰਲ ਮੈਂਟਲ ਹੈਲਥ ਲਾਈਨ ਤੋਂ ਮਾਨਸਿਕ ਸਿਹਤ ਦੇਖਭਾਲ ਅਤੇ ਵਿਭਿੰਨ ਭਾਈਚਾਰਿਆਂ ਲਈ ਸਹਾਇਤਾ ਤੱਕ ਪਹੁੰਚ ਵਿੱਚ ਸੁਧਾਰ ਦੀ ਉਮੀਦ ਕੀਤੀ ਜਾਂਦੀ ਹੈ। ਐਨ.ਐਸ.ਡਬਲਯੂ. ਦੇ ਮਾਨਸਿਕ ਸਿਹਤ ਮੰਤਰੀ ਬ੍ਰੌਨੀ ਟੇਲਰ ਨੇ ਕਿਹਾ ਕਿ ਹਾਲਾਂਕਿ ਸਾਰੇ ਐਨ.ਐਸ.ਡਬਲਯੂ. ਨਿਵਾਸੀਆਂ ਲਈ ਮਾਨਸਿਕ ਸਿਹਤ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਉਪਲਬਧ ਹੈ ਪਰ ਭਾਸ਼ਾ ਅਤੇ ਮਾਨਸਿਕ ਸਿਹਤ ਦੀਆਂ ਵੱਖੋ-ਵੱਖਰੀਆਂ ਸੱਭਿਆਚਾਰਕ ਸਮਝ ਸੇਵਾਵਾਂ ਤੱਕ ਪਹੁੰਚ ਕਰਨ ਵੇਲੇ ਲੋਕਾਂ ਲਈ ਇੱਕ ਰੁਕਾਵਟ ਬਣਦੀ ਸੀ।
 ਇਹ ਨਵੀਂ ਫ਼ੋਨ ਲਾਈਨ ਲੋਕਾਂ ਨੂੰ ਲੋੜੀਂਦੀ ਮਦਦ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।

ਪੜ੍ਹੋ ਇਹ ਅਹਿਮ ਖ਼ਬਰ-ਲੱਖਾਂ ਡਾਲਰ ਦੇ ਕੇ ਆਸਟ੍ਰੇਲੀਆ ਖਰੀਦੇਗਾ ਮਿਜ਼ਾਈਲ ਲਾਂਚਰ, ਨੇਵਲ ਜਿਹੇ ਆਧੁਨਿਕ ਹਥਿਆਰ

ਉਸਨੇ ਅੱਗੇ ਕਿਹਾ ਕਿ ਸਿਹਤ ਸੰਭਾਲ ਪੇਸ਼ੇਵਰਾਂ ਦੀ ਇੱਕ ਮਾਹਰ ਟੀਮ ਲੋਕਾਂ ਨੂੰ ਉਚਿਤ ਸੇਵਾਵਾਂ ਨਾਲ ਜੋੜਨ ਲਈ ਤਿਆਰ ਹੈ।ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆਈ ਬਿਊਰੋ ਆਫ਼ ਸਟੈਟਿਸਟਿਕਸ ਦੁਆਰਾ ਜਾਰੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਦੇ ਇੱਕ ਰਾਸ਼ਟਰੀ ਅਧਿਐਨ ਮੁਤਾਬਕ 16-85 ਸਾਲ ਦੀ ਉਮਰ ਜਾਂ 8.6 ਮਿਲੀਅਨ ਲੋਕਾਂ ਦੇ ਪੰਜ ਨਾਗਰਿਕਾਂ ਵਿੱਚੋਂ ਦੋ ਜਾਂ ਦੋ ਤੋਂ ਵੱਧ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਸਮੇਂ ਮਾਨਸਿਕ ਸਮੱਸਿਆ ਦਾ ਅਨੁਭਵ ਕੀਤਾ ਸੀ। ਅਧਿਐਨ ਦੇ ਅਨੁਸਾਰ ਪੰਜ ਵਿੱਚੋਂ ਇੱਕ ਜਾਂ 4.2 ਮਿਲੀਅਨ ਲੋਕਾਂ ਨੂੰ 12 ਮਹੀਨਿਆਂ ਤੋਂ ਮਾਨਸਿਕ ਸਮੱਸਿਆ ਸੀ, ਜਦੋਂ ਕਿ ਚਿੰਤਾ ਸਭ ਤੋਂ ਵੱਧ ਪ੍ਰਚਲਿਤ ਸਮੱਸਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News