ਬਿਡੇਨ ਅਤੇ ਯੁਕਰੇਨ ਦੇ ਤਤਕਾਲੀ ਰਾਸ਼ਟਰਪਤੀ ਵਿਚਕਾਰ ਆਡੀਓ ਕਾਲ ਸ਼ੋਸ਼ਲ ਮੀਡੀਏ ''ਤੇ ਵਾਇਰਲ

Wednesday, Sep 16, 2020 - 10:45 AM (IST)

ਅਮਰੀਕਾ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਇਸ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਅਤੇ ਯੁਕਰੇਨ ਦੇ ਤਤਕਾਲੀ ਰਾਸ਼ਟਰਪਤੀ ਵਿਚਕਾਰ ਸਾਲ 2016 ਵਿਚ ਫੋਨ 'ਤੇ ਹੋਈ ਗੱਲਬਾਤ ਦਾ ਇਕ ਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਆਡੀਓ ਦਾ ਖੁਲ੍ਹਾਸਾ ਯੁਕਰੇਨ ਦੇ ਇਕ ਸੰਸਦ ਮੈਂਬਰ ਨੇ ਕੀਤਾ ਸੀ। ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ 'ਐਕਟਿਵ ਰੂਸੀ ਏਜੰਟ' ਦੱਸਿਆ ਸੀ, ਜਿਸ ਨੇ ਬਿਡੇਨ ਬਾਰੇ ਆਨਲਾਈਨ ਗਲਤ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ, ਬਿਡੇਨ ਦੀ ਚੋਣ ਪ੍ਰਚਾਰ ਮੁਹਿੰਮ ਦੇ ਮੈਂਬਰਾਂ ਨੇ ਇਸ ਆਡੀਓ ਨਾਲ ਕਾਫੀ ਛੇੜ-ਛਾੜ ਹੋਈ ਦੱਸਿਆ। ਇਸ ਰਿਕਾਰਡਿੰਗ ਬਾਰੇ ਸੋਸ਼ਲ ਮੀਡੀਆ ਪੋਸਟ 'ਤੇ ਵੀਡੀਓ ਨੂੰ ਲੱਖਾਂ ਲੋਕਾਂ ਨੇ ਵੇਖਿਆ ਹੈ। ਖ਼ਬਰ ਏਜੰਸੀ ਏ. ਪੀ. ਨੇ ਆਪਣੇ ਵਿਸ਼ਲੇਸ਼ਣ ਮੁਤਾਬਕ ਕਿਹਾ ਕਿ ਜਿੱਥੋਂ ਤੱਕ ਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਉਹ (ਚੋਣ 'ਚ) ਝੂਠੀ ਤੇ ਬੇਬੁਨਿਆਦ ਚਰਚਾ 'ਤੇ ਨਿਰਭਰ ਹਨ। ਇਸ ਆਡੀਓ ਦੇ ਸੋਸ਼ਲ ਮੀਡੀਆ 'ਤੇ ਫੈਲਣ ਤੋਂ ਇਹ ਪਤਾ ਲੱਗਦਾ ਹੈ ਕਿ ਕਿਵੇਂ ਵਿਦੇਸ਼ੀ ਮੁਹਿੰਮ ਦਾ ਮਕਸਦ ਅਮਰੀਕੀ ਨਾਗਰਿਕਾਂ ਤੱਕ ਪਹੁੰਚ ਕੇ ਚੋਣਾਂ 'ਚ ਦਖ਼ਲ ਦੇਣਾ ਹੈ।

ਹਾਲਾਂਕਿ, ਫੇਸਬੁੱਕ, ਯੂ-ਟਿਊਬ ਤੇ ਟਵਿੱਟਰ ਨੇ ਅਜਿਹੇ ਦਖਲ 'ਤੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹਾਲਾਂਕਿ ਇਸ ਬਾਰੇ ਵੀ ਸੰਕੇਤ ਨਹੀਂ ਹਨ ਕਿ ਇਹ ਰਿਕਾਰਡਿੰਗ ਚੋਰੀ ਕੀਤੀ ਗਈ ਸੀ ਜਾਂ ਬਿਲਕੁਲ ਫਰਜ਼ੀ ਸੀ। ਯੁਕਰੇਨ ਦੇ ਤਤਕਾਲੀ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨਾਲ ਬਿਡੇਨ ਦੇ ਸਾਲ 2016 ਦੀ ਕਾਲ ਦੀ ਰਿਕਾਰਡਿੰਗ ਯੁਕਰੇਨ ਦੇ ਸੰਸਦ ਮੈਂਬਰ ਐਂਡਰਿੱਲ ਦੇਰਕਾਚ ਨੇ ਮਈ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀ ਸੀ। ਨੌਰਥਵੈਸਟਰਨ ਯੂਨੀਵਰਸਿਟੀ ਵਿਚ ਲੈਕਚਰਾਰ ਤੇ ਆਵਾਜ਼ ਮਾਹਿਰ ਸਟੀਫਨ ਮੂਰ ਨੇ ਇਸ ਰਿਕਾਰਡਿੰਗ ਦੀ ਡੂੰਘਾਈ ਨਾਲ ਜਾਂਚ 'ਤੇ ਦੱਸਿਆ ਕਿ ਇਸ ਵਿਚ ਛੇੜਛਾੜ ਕੀਤੀ ਗਈ ਸੀ।


Lalita Mam

Content Editor

Related News