ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ‘ਕਤਲ’ ਦੀ ਕੋਸ਼ਿਸ਼ ਨਾਕਾਮ, 25 ‘ਹੱਤਿਆਰਿਆਂ’ ਦਾ ਸਮੂਹ ਗ੍ਰਿਫ਼ਤਾਰ
Tuesday, Mar 29, 2022 - 09:34 AM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਰੂਸ ਦੀ ਵਿਸ਼ੇਸ਼ ਸੇਵਾ ਦੀ ਅਗਵਾਈ ਵਿਚ ਇਕ ਹੋਰ ਕਤਲ ਦੀ ਕੋਸ਼ਿਸ਼ ਤੋਂ ਸਫ਼ਲਤਾਪੂਰਵਕ ਬਚ ਗਏ ਹਨ। ਕੀਵ ਪੋਸਟ ਵੱਲੋਂ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। 25 ਮੈਂਬਰੀ ਫੌਜੀ ਸਮੂਹ ਨੂੰ ਯੂਕ੍ਰੇਨੀ ਅਧਿਕਾਰੀਆਂ ਨੇ ਸਲੋਵਾਕੀਆ-ਹੰਗਰੀ ਦੀ ਸਰਹੱਦ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ। ਰਿਪੋਰਟਾਂ ਮੁਤਾਬਕ ਇਸ ਫੌਜੀ ਸਮੂਹ ਦਾ ਇਕੋ-ਇਕ ਮਕਸਦ ਜੇਲੇਂਸਕੀ ਨੂੰ ਮਾਰਨਾ ਸੀ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜੇਲੇਂਸਕੀ ’ਤੇ ਕਈ ਵਾਰ ਹਮਲੇ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਪਰ ਉਹ ਸੁਰੱਖਿਅਤ ਬਚ ਗਏ।
ਇਹ ਵੀ ਪੜ੍ਹੋ: ਮੈਕਸੀਕੋ 'ਚ ਜ਼ਬਰਦਸਤ ਗੋਲੀਬਾਰੀ, 19 ਲੋਕਾਂ ਦੀ ਮੌਤ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜੇਲੇਂਸਕੀ ਨੂੰ ਮਾਰਨ ਦੀਆਂ 3 ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਟਾਈਮਜ਼ ਆਫ ਲੰਡਨ ਦੀ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਸੀ। ਖੁਫੀਆ ਇਨਪੁਟ ਮੁਤਾਬਕ 3 ਵਾਰ ਹੋਏ ਇਸ ਜਾਨਲੇਵਾ ਹਮਲੇ ਵਿਚ 2 ਵੱਖ-ਵੱਖ ਸਮੂਹਾਂ ਵਲੋਂ ਨਾਕਾਮ ਕੋਸ਼ਿਸ਼ ਕੀਤੀ ਗਈ ਸੀ, ਇਨ੍ਹਾਂ ਦੋਵਾਂ ਸਮੂਹਾਂ ਨੂੰ ਇਸ ਕੰਮ ਲਈ ਬਾਕਾਇਦਾ ਹਾਇਰ ਕੀਤਾ ਗਿਆ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।