ਫਲੋਰੀਡਾ ''ਚ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੀ ਹੋਵੇਗੀ ਅਪਰਾਧਿਕ ਜਾਂਚ: ਗਵਰਨਰ

Tuesday, Sep 17, 2024 - 10:00 PM (IST)

ਵੈਸਟ ਪਾਮ ਬੀਚ - ਫਲੋਰੀਡਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੀ ਰਾਜ-ਪੱਧਰੀ ਅਪਰਾਧਿਕ ਜਾਂਚ ਸ਼ੁਰੂ ਕਰਨਗੀਆਂ। ਗਵਰਨਰ ਰੌਨ ਡੀਸੈਂਟਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਡੀਸੈਂਟਿਸ ਨੇ ਪੱਤਰਕਾਰਾਂ ਨੂੰ ਕਿਹਾ, “ਸ਼ੱਕੀ ਨੇ ਰਾਜ ਦੇ ਕਾਨੂੰਨ ਦੀ ਉਲੰਘਣਾ ਕੀਤੀ।'' ਉਨ੍ਹਾਂ ਦੀ ਇਹ ਘੋਸ਼ਣਾ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ੀ ਰਿਆਨ ਰੂਥ 'ਤੇ ਸੰਘੀ ਹਥਿਆਰ ਕਾਨੂੰਨਾਂ ਦੇ ਤਹਿਤ ਦੋਸ਼ ਲਗਾਏ ਜਾਣ ਦੇ ਇੱਕ ਦਿਨ ਬਾਅਦ ਆਈ ਹੈ।

ਅਧਿਕਾਰੀਆਂ ਨੇ ਕਿਹਾ ਕਿ ਰੂਥ ਨੇ ਕੋਈ ਗੋਲੀ ਨਹੀਂ ਚਲਾਈ, ਟਰੰਪ ਕਦੇ ਵੀ ਉਸ ਦੀ ਨਜ਼ਰ ਵਿਚ ਨਹੀਂ ਸੀ ਅਤੇ ਇਕ ਸੁਰੱਖਿਆ ਗਾਰਡ ਨੇ ਉਸ ਨੂੰ ਦੇਖਿਆ ਅਤੇ ਉਸ ਦੀ ਦਿਸ਼ਾ ਵਿਚ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ। ਬਾਅਦ ਵਿਚ ਰੂਥ ਨੂੰ ਨੇੜਲੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।


Inder Prajapati

Content Editor

Related News