ਰੂਸ : ਹਮਲਾਵਰ ਨੇ ਕਿੰਡਰਗਾਰਟਨ ''ਚ ਦੋ ਬੱਚਿਆਂ ਅਤੇ ਇੱਕ ਔਰਤ ਨੂੰ ਮਾਰੀ ਗੋਲੀ

Tuesday, Apr 26, 2022 - 05:43 PM (IST)

ਰੂਸ : ਹਮਲਾਵਰ ਨੇ ਕਿੰਡਰਗਾਰਟਨ ''ਚ ਦੋ ਬੱਚਿਆਂ ਅਤੇ ਇੱਕ ਔਰਤ ਨੂੰ ਮਾਰੀ ਗੋਲੀ

ਮਾਸਕੋ (ਏਜੰਸੀ): ਰੂਸ ਦੇ ਇੱਕ ਕਿੰਡਰਗਾਰਟਨ ਵਿੱਚ ਇੱਕ ਹਮਲਾਵਰ ਨੇ ਦੋ ਬੱਚਿਆਂ ਅਤੇ ਇੱਕ ਮਹਿਲਾ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇੱਕ ਸੰਸਦ ਮੈਂਬਰ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਸ਼ਰਮਨਾਕ! ਦਾਦੀ ਨੇ 4 ਸਾਲ ਦੀ ਪੋਤੀ ਨੂੰ ਪਿਲਾ ਦਿੱਤੀ ਅੱਧਾ ਬੋਤਲ ਸ਼ਰਾਬ, ਹੋਈ ਮੌਤ

ਫੈਡਰਲ ਸਾਂਸਦ ਅਤੇ ਸਾਬਕਾ ਗਵਰਨਰ ਸਰਗੇਈ ਮੋਰੋਜ਼ੋਵ ਨੇ "ਮੁਢਲੀ ਜਾਣਕਾਰੀ" ਦਾ ਹਵਾਲਾ ਦਿੰਦੇ ਹੋਏ ਵੀ.ਕੇ. ਸੋਸ਼ਲ ਨੈੱਟਵਰਕ 'ਤੇ ਲਿਖਿਆ ਕਿ ਇੱਕ ਵਿਅਕਤੀ ਨੇ ਕੇਂਦਰੀ ਰੂਸੀ ਸ਼ਹਿਰ ਵੇਸ਼ਕਾਯਾਮਾ ਵਿੱਚ ਇੱਕ ਕਿੰਡਰਗਾਰਟਨ ਵਿੱਚ ਦਾਖਲ ਹੋ ਕੇ ਇੱਕ ਮਹਿਲਾ ਕਰਮਚਾਰੀ ਅਤੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੱਤੀ। ਸਥਾਨਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਕਰਮਚਾਰੀ ਨੂੰ ਸੱਟਾਂ ਲੱਗੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਸਵਾਰੀਆਂ ਨੂੰ ਗੁੰਮਰਾਹ ਕਰਨ ਲਈ Uber ਕਰੇਗਾ 1.9 ਕਰੋੜ ਡਾਲਰ ਦਾ ਭੁਗਤਾਨ 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Vandana

Content Editor

Related News