ਅਫਗਾਨਿਸਤਾਨ ''ਚ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਦਫਤਰ ''ਤੇ ਹਮਲਾ
Sunday, Jul 28, 2019 - 08:53 PM (IST)

ਕਾਬੁਲ - ਅਫਗਾਨਿਸਤਾਨ 'ਚ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਮਰੂੱਲਾ ਸਾਲੇਹ ਦੇ ਰਾਜਨੀਤਕ ਦਫਤਰ 'ਚ ਐਤਵਾਰ ਨੂੰ ਇਕ ਬੰਬ ਧਮਾਕਾ ਹੋਇਆ, ਜਿਸ 'ਚ ਘਟੋਂ-ਘੱਟ 13 ਲੋਕ ਜ਼ਖਮੀ ਹੋ ਗਏ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ, ਸ਼ਾਮ ਕਰੀਬ 4:40 ਮਿੰਟ 'ਤੇ ਪਹਿਲਾਂ ਗ੍ਰੀਨ ਟ੍ਰੇਂਡ ਦਫਤਰ ਕੋਲ ਇਕ ਬੰਬ ਧਮਾਕਾ ਹੋਇਆ। ਇਸ ਤੋਂ ਬਾਅਦ ਕਈ ਹਮਲਾਵਰ ਦਫਤਰ 'ਚ ਦਾਖਲ ਹੋਏ। ਸਾਲੇਹ ਅਫਗਾਨਿਸਤਾਨ ਦੀ ਗ੍ਰੀਨ ਟ੍ਰੇਂਡ ਪਾਰਟੀ ਤੋਂ ਆਉਂਦੇ ਹਨ ਅਤੇ ਪਹਿਲਾਂ 'ਚ ਦੇਸ਼ ਦੇ ਖੁਫੀਆ ਪ੍ਰਮੁੱਖ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।