ਪਾਕਿਸਤਾਨ 'ਚ ਸੁਰੱਖਿਆ ਚੌਕੀਆਂ 'ਤੇ ਹਮਲਾ: 15 ਅੱਤਵਾਦੀ ਢੇਰ, ਚਾਕ ਸੈਨਿਕਾਂ ਦੀ ਮੌਤ

Thursday, Feb 03, 2022 - 04:22 PM (IST)

ਪਾਕਿਸਤਾਨ 'ਚ ਸੁਰੱਖਿਆ ਚੌਕੀਆਂ 'ਤੇ ਹਮਲਾ: 15 ਅੱਤਵਾਦੀ ਢੇਰ, ਚਾਕ ਸੈਨਿਕਾਂ ਦੀ ਮੌਤ

ਕਰਾਚੀ (ਭਾਸ਼ਾ): ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਸੁਰੱਖਿਆ ਬਲਾਂ ਦੇ ਦੋ ਕੈਂਪਾਂ 'ਤੇ ਹਮਲਾ ਕਰ ਦਿੱਤਾ। ਜਿਸ ਮਗਰੋਂ ਹੋਈ ਭਿਆਨਕ ਗੋਲੀਬਾਰੀ ਵਿਚ ਘੱਟੋ-ਘੱਟ 15 ਅੱਤਵਾਦੀ ਅਤੇ ਚਾਰ ਸੈਨਿਕ ਮਾਰੇ ਗਏ। ਸੈਨਾ ਦੀ ਮੀਡੀਆ ਇਕਾਈ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਅੱਤਵਾਦ ਖ਼ਿਲਾਫ਼ ਇਸ ਨੂੰ ਵੱਡੀ ਸਫਲਤਾ ਕਰਾਰ ਦਿੱਤਾ ਹੈ।

ਪਾਬੰਦੀਸ਼ੁਦਾ ਬਲੂਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਬੁੱਧਵਾਰ ਨੂੰ ਪੰਜਗੁਰ ਅਤੇ ਨੌਸ਼ਕੀ ਜ਼ਿਲ੍ਹਿਆਂ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੰਜਗੂਰ ਵਿਚ ਹਮਲਾਵਰਾਂ ਨੇ ਦੋ ਥਾਵਾਂ ਤੋਂ ਸੁਰੱਖਿਆ ਬਲਾਂ ਦੇ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਦਕਿ ਨੌਸ਼ਕੀ ਵਿਚ ਉਹਨਾਂ ਨੇ ਫਰੰਟੀਅਰ ਕੋਰ (ਐੱਫਸੀ) ਪੋਸਟ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ. ਜਿਸ ਦਾ ਜਵਾਬ ਦਿੱਤਾ ਗਿਆ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਨੌਸ਼ਕੀ ਵਿਚ 9 ਅੱਤਵਾਦੀ ਅਤੇ ਚਾਰ ਸੈਨਿਕ ਮਾਰੇ ਗਏ ਜਦਕਿ ਪੰਜਗੁਰ ਵਿਚ ਛੇ ਅੱਤਵਾਦੀ ਮਾਰੇ ਗਏ। ਉਹਨਾਂ ਨੇ ਇਸ ਨੂੰ ਅੱਤਵਾਦ ਖ਼ਿਲਾਫ਼ ਵੱਡੀ ਸਫਲਤਾ ਦੱਸਦਿਆਂ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਦੋਹਾਂ ਥਾਵਾਂ ਤੋਂ ਅੱਤਵਾਦੀਆਂ ਨੂੰ ਖਦੇੜ ਦਿੱਤਾ। ਪੰਜਗੁਰ  ਵਿਚ ਸੈਨਾ ਨੇ ਤੋਂ ਪੰਜ ਲੋਕਾਂ ਨੂੰ ਘੇਰ ਲਿਆ ਹੈ ਉਹਨਾਂ ਨੂੰ ਸਬਕ ਸਿਖਾਇਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- UAE ਨੇ ‘ਦੁਸ਼ਮਣਾਂ’ ਦੇ ਤਿੰਨ ਡਰੋਨ ਕੀਤੇ ਢੇਰ, ਦੇਸ਼ 'ਤੇ ਇਹ ਚੌਥਾ ਹਮਲਾ

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਲੋਚਿਸਤਾਨ ਵਿਚ ਕੈਂਪਾਂ 'ਤੇ ਅੱਤਵਾਦੀ ਹਮਲਿਆਂ ਨੂੰ ਅਸਫਲ ਕਰਨ ਲਈ ਵੀਰਵਾਰ ਨੂੰ ਟਵਿੱਟਰ 'ਤੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਫ਼ੌਜ ਦੀ ਮੀਡੀਆ ਇਕਾਈ 'ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨਸ' (ਆਈਐੱਸਪੀਆਰ) ਨੇ ਇਕ ਬਿਆਨ ਵਿਚ ਕਿਹਾ ਕਿ ਮੁਕਾਬਲੇ ਵਿਚ 15 ਅੱਤਵਾਦੀ ਅਤੇ ਚਾਰ ਸੈਨਿਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਹਮਲੇ ਵਿਚ ਜ਼ਖਮੀ ਹੋ ਗਿਆ। ਹਾਲੇ ਵੀ ਰੁੱਕ-ਰੁੱਕ ਕੇ ਗੋਲੀਬਾਰੀ ਜਾਰੀ ਹੈ। ਇਸ ਤੋਂ ਪਹਿਲਾਂ ਫਰੰਟੀਅਰ ਕੋਰ ਦੇ ਇਕ ਬੁਲਾਰੇ ਨੇ ਪੰਜਗੁਰ ਅਤੇ ਨੌਸ਼ਕੀ ਸਥਿਤ ਕੈਂਪਾਂ ਨੇੜੇ ਦੋ ਧਮਾਕੇ ਹੋਣ ਦੀ ਪੁਸ਼ਟੀ ਕੀਤੀ ਸੀ, ਜਿਸ ਮਗਰੋਂ ਭਿਆਨਕ ਗੋਲੀਬਾਰੀ ਸ਼ੁਰੂ ਹੋਈ। ਬੀਐੱਲਏ ਨੇ ਇਕ ਬਿਆਨ ਜਾਰੀ ਕਰ ਕੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ। ਵੱਖਵਾਦੀ ਸੰਗਠਨ ਨੇ ਹਾਲ ਹੀ ਵਿਚ ਸੁਰੱਖਿਆ ਬਲਾਂ ਅਤੇ ਅਦਾਰਿਆਂ 'ਤੇ ਹਮਲੇ ਵਧਾ ਦਿੱਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੀ ਸਵਾਤ ਘਾਟੀ 'ਚ ਮਿਲਿਆ 2000 ਸਾਲ ਪੁਰਾਣਾ ਬੋਧੀ ਮੰਦਰ 


author

Vandana

Content Editor

Related News