ਨਸ਼ੇ ''ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ ''ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ

Monday, Apr 05, 2021 - 09:39 PM (IST)

ਵਾਸ਼ਿੰਗਟਨ - ਅਮਰੀਕਾ ਦੇ ਓਲਲਾਹੋਮਾ ਸ਼ਹਿਰ ਵਿਚ ਐਤਵਾਰ ਦੇਰ ਰਾਤ ਇਕ ਵਿਅਕਤੀ ਵੱਲੋਂ ਨਸ਼ੀਲੇ ਪਦਾਰਥ ਦਾ ਜ਼ਿਆਦਾ ਸੇਵਨ ਕਰਨ ਦੀ ਜਾਣਕਾਰੀ ਮਿਲਣ 'ਤੇ ਉਸ ਦੀ ਮਦਦ ਕਰਨ ਲਈ ਸਥਾਨਕ ਪੁਲਸ ਪਹੁੰਚੀ। ਪੁਲਸ 'ਤੇ ਉਥੇ ਮੌਜੂਦ  ਇਕ ਹੋਰ ਵਿਅਕਤੀ ਨੇ ਬੰਦੂਕ ਤਾਣ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਢੇਰ ਕਰ ਦਿੱਤਾ। ਪੁਲਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜੋ ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ

ਗੋਲੀਬਾਰੀ ਦੀ ਇਹ ਘਟਨਾ ਓਕਲਾਹੋਮਾ ਸ਼ਹਿਰ ਦੇ ਦੱਖਣੀ-ਪੱਛਮੀ ਵਿਚ 50 ਮੀਲ ਦੂਰ ਐਨਾਡਾਰਕੋ ਵਿਚ ਦੇਰ ਰਾਤ 1 ਵਜੇ ਤੋਂ ਪਹਿਲਾਂ ਵਾਪਰੀ। 'ਓਕਲਾਹੋਮਾ ਸਟੇਟ ਬਿਊਰੋ ਆਫ ਇੰਵੈਸਟੀਗੇਸ਼ਨ' ਵੱਲੋਂ ਦੱਸਿਆ ਗਿਆ ਹੈ ਕਿ ਐਨਾਡਾਰਕੋ ਪੁਲਸ ਇਕ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਨੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨ ਲਿਆ ਸੀ। ਇਸ ਦੌਰਾਨ 25 ਸਾਲਾ ਉਥੇ ਮੌਜੂਦ ਸਿਲਾਸ ਲੈਮਬਰਟ ਨਾਂ ਦੇ ਇਕ ਵਿਅਕਤੀ ਨੇ ਬੰਦੂਕ ਕੱਢ ਲਈ ਅਤੇ ਪੁਲਸ 'ਤੇ ਨਿਸ਼ਾਨਾ ਵਿੰਨ੍ਹਿਆ।

ਇਹ ਵੀ ਪੜੋ ਜਾਰਡਨ 'ਚ ਤਖਤਾਪਲਟ ਨਾਕਾਮ, ਸਪੋਰਟ 'ਚ ਆਏ ਅਮਰੀਕਾ ਸਣੇ ਕਈ ਮੁਲਕ

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿਚ ਐਨਾਡਾਰਕੋ ਪੁਲਸ ਦਾ ਇਕ ਅਧਿਕਾਰੀ ਜ਼ਖਮੀ ਹੋ ਗਿਆ। ਲੈਮਬਰਟ ਨੂੰ ਵੀ ਗੋਲੀ ਲੱਗੀ ਅਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਵਾਲੇ ਵਿਅਕਤੀ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਘਟਨਾ ਦੀ ਜਾਂਚ ਜਾਰੀ ਹੈ। ਦੱਸ ਦਈਏ ਕਿ ਬੀਤੇ ਮਹੀਨੇ ਅਮਰੀਕਾ ਵਿਚ 12 ਦਿਨਾਂ ਵਿਚ 9 ਵਾਰ ਗੋਲੀਬਾਰੀ ਹੋਈ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਗਨ ਕਲਚਰ 'ਤੇ ਸਖਤ ਪਾਬੰਦੀਆਂ ਲਾਉਣ ਦਾ ਹੁਕਮ ਜਾਰੀ ਕੀਤਾ ਗਿਆ ਸੀ।

ਇਹ ਵੀ ਪੜੋ ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ


Khushdeep Jassi

Content Editor

Related News