ਨਾਈਜ਼ਰ ਫੌਜੀ ਕੈਂਪ ''ਤੇ ਹੋਏ ਹਮਲੇ ''ਚ ਕਰੀਬ 60 ਲੋਕਾਂ ਦੀ ਮੌਤ : ਸੂਤਰ

Thursday, Dec 12, 2019 - 01:49 AM (IST)

ਨਾਈਜ਼ਰ ਫੌਜੀ ਕੈਂਪ ''ਤੇ ਹੋਏ ਹਮਲੇ ''ਚ ਕਰੀਬ 60 ਲੋਕਾਂ ਦੀ ਮੌਤ : ਸੂਤਰ

ਨਿਯਾਮੀ - ਮਾਲੀ ਸਰਹੱਦ ਨੇੜੇ ਪੱਛਮੀ ਤਿਲਾਬੇਰੀ ਖੇਤਰ 'ਚ ਨਾਇਜ਼ਰ ਫੌਜ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ ਘਟੋਂ-ਘੱਟ 60 ਲੋਕਾਂ ਦੀ ਮੌਤ ਹੋ ਗਈ। ਸੂਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਆਖਿਆ ਕਿ ਅੱਤਵਾਦੀਆਂ ਦੇ ਕੈਂਪ 'ਤੇ ਤੋਪ ਦੇ ਗੋਲੇ ਅਤੇ ਮੋਰਟਾਰ ਦਾਗੇ ਗਏ। ਹਥਿਆਰਾਂ ਅਤੇ ਈਧਨ ਨਾਲ ਹੋਏ ਧਮਾਕੇ ਕਾਰਨ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋ ਗਈ। ਸੂਤਰ ਨੇ ਇਹ ਨਹੀਂ ਦੱਸਿਆ ਕਿ ਕਿਸ ਸਮੂਹ ਨੇ ਮੰਗਲਵਾਰ ਨੂੰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਨਾਈਜ਼ਰ ਬਲ ਮਾਲੀ ਨੇੜੇ ਪੱਛਮੀ ਖੇਤਰ 'ਚ ਇਸਲਾਮਕ ਸਟੇਟ ਨਾਲ ਸਬੰਧਿਤ ਜ਼ਿਹਾਦੀਆਂ ਅਤੇ ਦੱਖਣੀ-ਪੂਰਬੀ 'ਚ ਬੋਕੋ ਹਰਾਮ ਦੇ ਅੱਤਵਾਦੀਆਂ ਖਿਲਾਫ ਲੜਾਈ ਲੱੜ੍ਹ ਰਹੇ ਹਨ।


author

Khushdeep Jassi

Content Editor

Related News