ਕੈਨੇਡਾ : ਮਸਜਿਦ 'ਚ ਨਮਾਜ਼ੀਆਂ 'ਤੇ 'ਬੀਅਰ ਸਪ੍ਰੇ' ਅਤੇ 'ਕੁਹਾੜੀ' ਨਾਲ ਹਮਲਾ, ਟਰੂਡੋ ਨੇ ਹਮਲੇ ਦੀ ਕੀਤੀ ਨਿੰਦਾ
Sunday, Mar 20, 2022 - 04:58 PM (IST)
ਮਾਂਟਰੀਅਲ (ਬਿਊਰੋ): ਕੈਨੇਡਾ ਵਿਚ ਸ਼ਨੀਵਾਰ ਨੂੰ ਇਕ ਸ਼ਖਸ ਨੇ ਕੁਹਾੜੀ ਅਤੇ ਬੀਅਰ ਸਪ੍ਰੇ ਸਮੇਤ ਮਸਜਿਦ ਵਿਚ ਮੌਜੂਦ ਲੋਕਾਂ 'ਤੇ ਹਮਲਾ ਕਰ ਦਿੱਤਾ। ਹਾਲਾਂਕ ਇਸ ਹਮਲੇ ਵਿਚ ਕੋਈ ਵੀ ਗੰਭੀਰ ਰੂਪ ਵਿਚ ਜ਼ਖਮੀ ਨਹੀਂ ਹੋਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਕ ਟਵੀਟ ਕੀਤਾ। ਆਪਣੇ ਟਵੀਟ ਵਿਚ ਉਹਨਾਂ ਨੇ ਇਸ ਘਟਨਾ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ ਹੈ। ਟਰੂਡੋ ਨੇ ਲਿਖਿਆ ਕਿ ਮੈਂ ਇਸ ਹਿੰਸਾ ਦੀ ਸਖ਼ਤ ਨਿੰਦਾ ਕਰਦਾ ਹਾਂ ਜਿਸ ਦੀ ਕੈਨੇਡਾ ਵਿਚ ਕੋਈ ਥਾਂ ਨਹੀਂ ਹੈ।
ਜਾਣਕਾਰੀ ਮੁਤਾਬਕ ਟੋਰਾਂਟੋ ਦੇ ਉਪਨਗਰ ਮਿਸੀਸਾਗਾ ਵਿਚ ਸਥਿਤ ਮਸਜਿਦ ਵਿਚ ਇਕ 24 ਸਾਲ ਦਾ ਨੌਜਵਾਨ ਦਾਖਲ ਹੋਇਆ ਸੀ। ਪੁਲਸ ਦੇ ਆਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਕਾਬੂ ਕਰਨ ਤੋਂ ਪਹਿਲਾਂ ਉਸ ਨੇ ਮਸਜਿਦ ਵਿਚ ਮੌਜੂਦ ਲੋਕਾਂ 'ਤੇ ਸਪ੍ਰੇ ਕੀਤਾ। ਕੁਝ ਲੋਕਾਂ ਨੂੰ ਬੀਅਰ ਸਪ੍ਰੇ ਕਾਰਨ ਮਾਮੂਲੀ ਸੱਟਾਂ ਲੱਗੀਆਂ।ਪੁਲਸ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਜਾਂਚ ਕਰਤਾਵਾਂ ਨੂੰ ਲੱਗਦਾ ਹੈ ਕਿ ਘਟਨਾ ਵੱਖਵਾਦ ਪੈਦਾ ਕਰਨ ਲਈ ਕੀਤੀ ਗਈ ਅਤੇ ਇਸ ਦਾ ਸੰਭਾਵਿਤ ਉਦੇਸ਼ ਨਫਰਤ ਫੈਲਾਉਣਾ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਪਹੁੰਚੇ ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰ
ਇਸ ਘਟਨਾ ਦੀ ਟੋਰਾਂਟੋ ਦੇ ਮੇਅਰ ਅਤੇ ਓਂਟਾਰੀਓ ਦੇ ਸੂਬਾਈ ਪ੍ਰਧਾਨ ਮੰਤਰੀ ਸਮੇਤ ਹੋਰ ਜਨਤਕ ਹਸਤੀਆਂ ਨੇ ਵੀ ਨਿੰਦਾ ਕੀਤੀ ਹੈ। ਮਸਜਿਦ ਦੇ ਇਮਾਮ ਇਬਰਾਹਿਮ ਹਿੰਦ ਨੇ ਹਮਲਾਵਰ ਨੂੰ ਕਾਬੂ ਕਰਨ ਵਾਲੇ ਨਮਾਜ਼ੀਆ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਹਨਾਂ ਨੇ ਇਕ ਟਵੀਟ ਜ਼ਰੀਏ ਕਿਹਾ ਕਿ ਸਾਡਾ ਭਾਈਚਾਰਾ ਕਦੇ ਨਹੀਂ ਟੁੱਟੇਗਾ ਅਤੇ ਅਸੀਂ ਡਰਾਂਗੇ ਨਹੀਂ। ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਇਕ ਸ਼ਖਸ ਨੇ ਜਾਣਬੁੱਝ ਕੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪਰਿਵਾਰ 'ਤੇ ਪਿਕਅੱਪ ਟਰੱਕ ਚੜ੍ਹਾਦਿੱਤਾ ਸੀ ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਦੀ ਬੰਬਾਰੀ ਨਾਲ ਮਾਸੂਮ ਵੀ ਪ੍ਰਭਾਵਿਤ, ਸਰੋਗੇਸੀ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਨੂੰ ਮਿਲਣ ਲਈ ਤਰਸੇ