ਪਾਕਿਸਤਾਨ ''ਚ ਹਿੰਦੂ ਭਾਈਚਾਰੇ ''ਤੇ ਹਮਲਾ, ਬੱਚਿਆਂ ਤੇ ਔਰਤਾਂ ਸਮੇਤ ਦਰਜਨਾਂ ਜ਼ਖ਼ਮੀ

Sunday, Jun 11, 2023 - 10:28 AM (IST)

ਇਸਲਾਮਾਬਾਦ: ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਾ ਬਿਲਕੁੱਲ ਵੀ ਸੁਰੱਖਿਅਤ ਨਹੀਂ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਿੰਧ ਦੇ ਹੈਦਰਾਬਾਦ ਦੇ ਰਾਹੋਕੀ ਇਲਾਕੇ ਵਿੱਚ ਸਤਿਸੰਗ ਅਤੇ ਭਜਨ ਕਰ ਰਹੇ ਹਿੰਦੂ ਬਾਗੜੀ ਭਾਈਚਾਰੇ 'ਤੇ ਫਿਰਕੂ ਹਮਲਾ ਕੀਤਾ ਗਿਆ। ਇਸ ਫਿਰਕੂ ਹਮਲੇ ਵਿੱਚ ਘੱਟ ਗਿਣਤੀ ਹਿੰਦੂ ਬਾਗੜੀ ਭਾਈਚਾਰੇ ਦੇ 12 ਪੁਰਸ਼, ਔਰਤਾਂ ਅਤੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਰੇ ਹਸਪਤਾਲ ਵਿੱਚ ਦਾਖਲ ਹਨ। ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਹਾਲਾਤ ਬਦਤਰ, ਹੁਣ ਕਣਕ, ਆਟੇ ਦੀ ਤਸਕਰੀ ਰੋਕਣ ਲਈ ਧਾਰਾ 144 ਲਾਗੂ

ਜ਼ਿਕਰਯੋਗ ਹੈ ਕਿ ਘੱਟ ਗਿਣਤੀ ਭਾਈਚਾਰੇ 'ਤੇ ਹਮਲੇ ਸਬੰਧੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ,ਔਰਤਾਂ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਨੂੰ ਅਗਵਾ ਕਰ ਕੇ ਫਿਰ ਜ਼ਬਰੀ ਧਰਮ ਪਰਿਵਰਤਨ ਕਰਾ ਕੇ ਉਹਨਾਂ ਦਾ ਵਿਆਹ ਕਰਾ ਦਿੱਤਾ ਜਾਂਦਾ ਹੈ। ਪਾਕਿਸਤਾਨ ਸਰਕਾਰ ਇਸ ਮੁੱਦੇ 'ਤੇ ਗੰਭੀਰਤਾ ਨਾਲ ਕੋਈ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।


Vandana

Content Editor

Related News