ਅਫਗਾਨਿਸਤਾਨ ''ਚ ਹੋਇਆ ਹਮਲਾ, 9 ਪੁਲਸ ਕਰਮਚਾਰੀਆਂ ਦੀ ਮੌਤ

Saturday, Mar 30, 2019 - 01:47 PM (IST)

ਅਫਗਾਨਿਸਤਾਨ ''ਚ ਹੋਇਆ ਹਮਲਾ, 9 ਪੁਲਸ ਕਰਮਚਾਰੀਆਂ ਦੀ ਮੌਤ

ਕਲਾਤ, (ਭਾਸ਼ਾ)— ਅਫਗਾਨਿਸਤਾਨ ਦੇ ਜਾਬੁਲ ਸੂਬੇ ਦੇ ਸ਼ਹਿਰ-ਏ-ਸਫਾ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਪੁਲਸ ਚੌਕੀ 'ਤੇ ਕੀਤੇ ਗਏ ਹਮਲੇ 'ਚ 9 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਸੂਬਾ ਪ੍ਰੀਸ਼ਦ ਦੇ ਇਕ ਮੈਂਬਰ ਐਟਾ ਜੇਨ ਹਕਬਿਆਨ ਨੇ ਇਸ ਘਾਤਕ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਮਲਾ ਸ਼ਨੀਵਾਰ ਤੜਕੇ ਹੋਇਆ। ਹਮਲੇ 'ਚ ਪੁਲਸ ਕਰਮਚਾਰੀਆਂ ਦਾ ਕਤਲ ਕਰਨ ਮਗਰੋਂ ਹਮਲਾਵਰ ਖੇਤਰ 'ਚੋਂ ਭੱਜ ਗਏ।

ਇਸ ਦੌਰਾਨ ਅੱਤਵਾਦੀ ਸੰਗਠਨ ਤਾਲਿਬਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਇਕ ਬਿਆਨ 'ਚ ਦਾਅਵਾ ਕੀਤਾ ਕਿ 8 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ ਅਤੇ ਇਕ ਨੂੰ ਜਿਊਂਦਾ ਫੜ ਲਿਆ ਗਿਆ ਹੈ। ਬਿਆਨ 'ਚ ਦੱਸਿਆ ਗਿਆ ਹੈ ਕਿ ਹਮਲੇ 'ਚ ਤਾਲਿਬਾਨ ਦੇ 7 ਸਮਰਥਕ ਸ਼ਾਮਲ ਸਨ ਅਤੇ ਉਹ ਸਾਰੇ ਸ਼ਹਿਰ-ਏ-ਸਫਾ ਜ਼ਿਲੇ ਦੇ ਨੇੜਲੇ ਖੇਤਰ 'ਚੋਂ ਤਾਲਿਬਾਨ ਸੰਗਠਨ 'ਚ ਸ਼ਾਮਲ ਹੋਏ ਸਨ। ਜਾਬੁਲ ਸੂਬੇ ਦੀ ਪੁਲਸ ਨੇ ਫਿਲਹਾਲ ਇਸ ਖਬਰ ਦੀ ਟਿੱਪਣੀ ਨਹੀਂ ਕੀਤੀ।


Related News