ਇਟਲੀ ''ਚ ਭਾਰਤੀ ਔਰਤਾਂ ''ਤੇ ਹੋ ਰਹੇ ਤਸ਼ੱਦਦ ਬਾਰੇ ਅੰਬੈਸਡਰ ਸੰਧੂ ਨੇ ਵਕੀਲਾਂ ਨਾਲ ਕੀਤੀ ਮੀਟਿੰਗ

Wednesday, Apr 29, 2020 - 04:00 PM (IST)

ਇਟਲੀ ''ਚ ਭਾਰਤੀ ਔਰਤਾਂ ''ਤੇ ਹੋ ਰਹੇ ਤਸ਼ੱਦਦ ਬਾਰੇ ਅੰਬੈਸਡਰ ਸੰਧੂ ਨੇ ਵਕੀਲਾਂ ਨਾਲ ਕੀਤੀ ਮੀਟਿੰਗ

ਰੋਮ /ਮਿਲਾਨ (ਕੈਂਥ,ਚੀਨੀਆ )- ਇਟਲੀ ਵਿੱਚ ਰੋਮ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਮੈਡਮ ਰੀਨਤ ਸੰਧੂ ਵਲੋਂ ਇਟਲੀ ਵਿੱਚ ਰਹਿ ਰਹੀਆਂ ਭਾਰਤੀ ਮਹਿਲਾਵਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਇਟਲੀ ਦੇ ਵੂਮੈਨ ਸੈੱਲ ਦੇ ਵਕੀਲਾਂ ਨਾਲ ਇੱਕ ਵੀਡਿਓ ਕਾਨਫਰੰਸ ਕੀਤੀ । ਇਸ ਵਿੱਚ ਇਟਲੀ ਦੇ 3 ਵੱਖ-ਵੱਖ ਸ਼ਹਿਰਾਂ ਤੋਂ ਇਟਾਲੀਅਨ ਮੂਲ ਦੇ ਵਕੀਲਾਂ ਨੇ ਹਿੱਸਾ ਲਿਆ ਅਤੇ ਵਕੀਲਾਂ ਤੋਂ ਇਲਾਵਾ ਇਟਲੀ ਰੋਮ ਦੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਹਿੱਸਾ ਲਿਆ ਗਿਆ। 

PunjabKesari

ਰੋਮ ਤੋਂ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ (ਰਜਿ) ਸੰਸਥਾ ਦੇ ਮੈਂਬਰਾਂ ਵਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਆਸ ਦੀ ਕਿਰਨ ਸੰਸਥਾ (ਰਜਿ) ਦੇ ਮੈਂਬਰਾਂ ਅਤੇ ਭਾਰਤੀ ਅੰਬੈਸੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡਮ ਰੀਨਤ ਸੰਧੂ ਨੇ ਇਹ ਵੀਡੀਓ ਕਾਨਫਰੰਸ ਇਸ ਕਰਕੇ ਕੀਤੀ ਹੈ ਕਿ ਆਏ ਦਿਨ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਔਰਤਾਂ ਤੇ ਅੱਤਿਆਚਾਰਾਂ ਦੇ ਕਾਫੀ ਮਾਮਲੇ ਸੁਣਨ ਨੂੰ ਆਏ ਸਨ। ਇਸ ਦੇ ਮੱਦੇਨਜ਼ਰ ਅੱਜ ਮੈਡਮ ਰੀਨਤ ਸੰਧੂ ਵਲੋਂ ਇਟਲੀਅਨ ਵਕੀਲਾਂ ਦੇ ਨਾਲ ਇਸ ਮਸਲੇ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਨੇ ਵਕੀਲਾਂ ਅਤੇ ਹੋਰ ਬਾਕੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਤਕਰੀਬਨ ਇੱਕ ਤੋਂ ਦੋ ਘੰਟੇ ਤੱਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਟਲੀ ਦੇ ਕਾਨੂੰਨ ਅਨੁਸਾਰ ਇਟਾਲੀ ਦੇ ਵੂਮੈਨ ਸੈੱਲ ਦੇ ਵਕੀਲਾਂ ਤੋਂ ਜਾਣਕਾਰੀ ਹਾਸਲ ਕੀਤੀ ਗਈ। ਮੈਡਮ ਰੀਨਤ ਸੰਧੂ ਨੇ ਕਿਹਾ ਕਿ ਜੇਕਰ ਇਟਲੀ ਵਿੱਚ ਕਿਸੀ ਵੀ ਮਹਿਲਾ ਨੂੰ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਰੋਮ ਸਥਿਤ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨਾਲ ਸਪੰਰਕ ਕਰ ਸਕਦੇ ਹਨ।


author

Sanjeev

Content Editor

Related News