ਹੌਂਸਲੇ ਨੂੰ ਸਲਾਮ; ਬਿਨਾਂ ਲੱਤਾਂ ਤੋਂ ਪੈਦਾ ਹੋਈ ਐਥਲੀਟ ਨੇ ਸਕੇਟਬੋਰਡਿੰਗ 'ਚ ਬਣਾਇਆ ਗਿਨੀਜ਼ ਰਿਕਾਰਡ
Wednesday, Jul 31, 2024 - 12:34 PM (IST)
ਸੈਕਰਾਮੈਂਟੋ- ਕਿਸੇ ਨੇ ਸੱਚ ਹੀ ਕਿਹਾ ਹੈ ਜ਼ਿੰਦਗੀ ਵਿਚ ਕੁਝ ਕਰਨ ਲਈ ਹੌਂਸਲੇ ਦੀ ਲੋੜ ਹੁੰਦੀ ਹੈ। ਇਸੇ ਗੱਲ ਨੂੰ ਕੈਲੀਫੋਰਨੀਆ ਦੀ 31 ਸਾਲਾ ਮਾਡਲ ਅਤੇ ਪੈਰਾਲੰਪਿਕ ਐਥਲੀਟ ਕਾਨਿਆ ਸੇਸਰ ਨੇ ਸੱਚ ਸਾਬਤ ਕਰ ਦਿਖਾਇਆ ਹੈ। ਕਾਨਿਆ, ਜੋ ਬਿਨਾਂ ਲੱਤਾਂ ਦੇ ਜਨਮੀ ਸੀ, ਨੇ ਸਕੇਟਬੋਰਡ 'ਤੇ ਆਪਣੇ ਹੱਥਾਂ ਦੀ ਮਦਦ ਨਾਲ ਸਭ ਤੋਂ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ । ਕਾਨਿਆ ਨੇ 19.65 ਸਕਿੰਟ ਲਈ ਰੁਕੇ ਬਿਨਾਂ ਆਪਣੇ ਹੱਥਾਂ ਦੀ ਮਦਦ ਨਾਲ ਸਕੇਟਬੋਰਡ 'ਤੇ ਸੰਤੁਲਨ ਬਣਾਈ ਰੱਖਿਆ। ਕਾਨਿਆ ਨੇ ਕਿਹਾ ਕਿ ਇਹ ਮੇਰੇ ਲਈ ਸ਼ਾਨਦਾਰ ਪਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਗੈਰ-ਕਾਨੂੰਨੀ ਸਪੀਡ ਕੈਮਰਿਆਂ ਦੀ ਗ਼ਲਤੀ ਨਾਲ ਲੋਕਾਂ ਨੂੰ ਹਜ਼ਾਰਾਂ ਯੂਰੋ ਜੁਰਮਾਨਾ
ਸਕੇਟਬੋਰਡ (LA3) 'ਤੇ ਸਭ ਤੋਂ ਲੰਬਾ ਹੈਂਡਸਟੈਂਡ ਪੂਰਾ ਕਰਕੇ ਕਾਨਿਆ ਨੇ 19.65 ਸਕਿੰਟ ਲਈ ਆਪਣੇ ਹੱਥ 'ਤੇ ਖੜ੍ਹੀ ਹੋ ਕੇ 2025 ਦੇ ਗਿਨੀਜ ਰਿਕਾਰਡ ਵਿੱਚ ਆਪਣਾ ਨਾਮ ਦਰਜ ਕੀਤਾ। ਐਲਏ ਕੈਲੀਫੋਰਨੀਆ ਵਿੱਚ ਰਿਕਾਰਡ ਕਾਇਮ ਕਰਦੇ ਹੋਏ ਕਾਨਿਆ ਸੇਸਰ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਮੇਰੇ ਜੀਵਨ ਨੂੰ ਬਦਲਣ ਵਾਲੇ ਕਰੀਅਰ ਦੇ ਪਲਾਂ ਵਿੱਚੋਂ ਇੱਕ ਹੈ"। ਇਸ ਤੋਂ ਇਲਾਵਾ ਉਸਨੇ ਕਿਹਾ, "ਦੂਜਿਆਂ ਸਾਹਮਣੇ ਇਤਿਹਾਸ ਬਣਾਉਣਾ ਮੇਰੇ ਲਈ ਬਹੁਤ ਸ਼ਾਨਦਾਰ ਹੈ। ਮੈਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੂਜਿਆਂ 'ਤੇ ਪ੍ਰਭਾਵ ਪਾਇਆ ਹੈ।'' ਇੱਥੇ ਦੱਸ ਦਈਏ ਕਿ ਕਾਨਿਆ ਦਾ ਜਨਮ 1992 ਵਿੱਚ ਥਾਈਲੈਂਡ ਵਿੱਚ ਇੱਕ ਅਨਾਥ ਵਜੋਂ ਹੋਇਆ ਸੀ। ਬਾਅਦ ਵਿੱਚ 1998 ਵਿੱਚ ਉਸ ਨੂੰ ਗੋਦ ਲਿਆ ਗਿਆ। ਪਾਲਕ ਮਾਤਾ-ਪਿਤਾ ਜੇਨ ਅਤੇ ਡੇਵ ਅਤੇ ਉਨ੍ਹਾਂ ਦੇ ਦੋ ਭਰਾਵਾਂ ਦੁਆਰਾ ਉਸ ਨੂੰ ਪਾਲਿਆ ਗਿਆ। ਕਾਨਿਆ ਨੇ ਆਪਣੀ ਸਫਲਤਾ ਲਈ ਆਪਣੀ ਪਾਲਕ ਮਾਂ ਅਤੇ ਆਪਣੇ ਸਵੈ-ਮਾਣ ਨੂੰ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।