ਵੀਅਤਨਾਮ ’ਚ ਹਵਾਈ ਅੱਡੇ ’ਤੇ ਉਤਰਦੇ ਸਮੇਂ ਜਹਾਜ਼ ਦਾ ਪਹੀਆ ਨਿਕਲਿਆ, 6 ਜ਼ਖ਼ਮੀ

11/30/2018 7:25:42 PM

ਹਰਨੋਈ–ਵੀਅਤਨਾਮ ਵਿਚ ਹਵਾਈ ਅੱਡੇ ’ਤੇ ਉਤਰਦੇ ਸਮੇਂ ਵਿਏਤਜੈੱਟ ਏਅਰਬੱਸ ਦਾ ਪਹੀਆ ਨਿਕਲ ਜਾਣ ਨਾਲ 6 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲ ਹੀ ਵਿਚ ਵਿਏਤਜੈੱਟ ਨੂੰ ਇਹ ਜਹਾਜ਼ ਮਿਲਿਆ ਸੀ। ਦੱਖਣੀ-ਪੂਰਬੀ ਏਸ਼ੀਆ ਵਿਚ ਹਵਾਬਾਜ਼ੀ ਉਦਯੋਗ ਜਿਥੇ ਤੇਜ਼ੀ ਨਾਲ ਉਭਰ ਰਿਹਾ ਹੈ, ਉਥੇ ਹਾਦਸੇ ਵੀ ਸਾਹਮਣੇ ਆ ਰਹੇ ਹਨ। ਪਿਛਲੇ ਮਹੀਨੇ ਇੰਡੋਨੇਸ਼ੀਆ ਦੇ ਲਾਇਨ ਏਅਰ ਜਹਾਜ਼ ਦੇ ਭਿਆਨਕ ਹਾਦਸੇ ਤੋਂ ਬਾਅਦ ਹੁਣ ਇਹ ਹਾਦਸਾ ਸਾਹਮਣੇ ਆਇਆ ਹੈ। ਹਾਦਸੇ ਲਈ ਇੰਡੋਨੇਸ਼ੀਆ ਨੇ ਤਕਨੀਕੀ ਖਾਮੀ ਨੂੰ ਜ਼ਿੰਮੇਵਾਰ ਦੱਸਿਆ ਕਿ ਕਿਉਂਕਿ ਏਅਰਲਾਈਨ ਨੇ ਇਸ ਲਗਭਗ ਨਵੇਂ ਬੋਇੰਗ 737 ਜਹਾਜ਼ ਦੀ ਜਾਂਚ ਨਹੀਂ ਕੀਤੀ ਸੀ। ਇੰਡੋਨੇਸ਼ੀਆ ਵਾਂਗ ਵੀਅਤਨਾਮ ਦਾ ਹਵਾਬਾਜ਼ੀ ਉਦਯੋਗ ਹਾਲੀਆਂ ਸਾਲਾਂ ਵਿਚ ਤੇਜ਼ੀ ਨਾਲ ਵਧਿਆ ਹੈ।


Hardeep kumar

Content Editor

Related News