ਹਵਾਈ ਜਹਾਜ਼ ਦੀ ਲਪੇਟ ’ਚ ਆਉਣ ਨਾਲ 30 ਤੋਂ ਵੱਧ ਰਾਜਹੰਸ ਪੰਛੀ ਮਾਰੇ ਗਏ
Wednesday, May 22, 2024 - 02:02 PM (IST)
ਮੁੰਬਈ (ਭਾਸ਼ਾ)- ਮੁੰਬਈ ’ਚ ਇਕ ਹਵਾਈ ਜਹਾਜ਼ ਦੀ ਟੱਕਰ ਨਾਲ 30 ਤੋਂ ਵੱਧ ਫਲੇਮਿੰਗੋ (ਰਾਜਹੰਸ ਪੰਛੀ) ਮਾਰੇ ਹਏ। ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਵਾਤਾਵਰਨ ਵਰਕਰਾਂ ਨੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ .ਜੀ. ਸੀ. ਏ.) ਤੋਂ ਜਾਂਚ ਦੀ ਮੰਗ ਕੀਤੀ ਹੈ । ਉਨ੍ਹਾਂ ਦਾਅਵਾ ਕੀਤਾ ਹੈ ਕਿ ਸ਼ਹਿਰੀ ਯੋਜਨਾਕਾਰਾਂ ਨੇ ਅਜਿਹੀਆਂ ਆਫ਼ਤਾਂ ਬਾਰੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਪੁਲਸ ਨੇ ਦੱਸਿਆ ਕਿ ਘਾਟਕੋਪਰ ਇਲਾਕੇ ਤੋਂ 32 ਰਾਜਹੰਸਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਪੰਛੀ ਸੋਮਵਾਰ ਰਾਤ ਇੱਥੇ ਉਤਰੇ ਇਕ ਹਵਾਈ ਜਹਾਜ਼ ਨਾਲ ਟਕਰਾਅ ਗਏ ਸਨ।
‘ਰਾਈਜ਼ਿੰਗ ਐਸੋਸੀਏਸ਼ਨ ਫਾਰ ਵਾਈਲਡ ਲਾਈਫ ਵੈਲਫੇਅਰ’ ਦੇ ਸੰਸਥਾਪਕ ਤੇ ਜੰਗਲਾਤ ਵਿਭਾਗ ਦੇ ਆਨਰੇਰੀ ਵਾਈਲਡ ਲਾਈਫ ਵਾਰਡਨ ਪਵਨ ਸ਼ਰਮਾ ਨੇ ਕਿਹਾ ਕਿ ਘਾਟਕੋਪਰ ’ਚ ਕਈ ਥਾਵਾਂ ’ਤੇ ਮਰੇ ਹੋਏ ਪੰਛੀਆਂ ਨੂੰ ਵੇਖ ਕੇ ਕਈ ਲੋਕਾਂ ਦੇ ਫੋਨ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਮੈਂਗ੍ਰੋਵ ਸੈੱਲ ਦੇ ਨਾਲ ਹੀ ਆਰਏਡਬਲਿਊਡਬਲਿਊ ਦਲਾਂ ਨੇ ਇਕ ਤਲਾਸ਼ ਮੁਹਿੰਮ ਦੌਰਾਨ ਸੋਮਵਾਰ ਰਾਤ ਨੂੰ ਇਲਾਕੇ 'ਚ 29 ਮ੍ਰਿਤ ਰਾਜਹੰਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਮੰਗਲਵਾਰ ਨੂੰ ਤਿੰਨ ਹੋਰ ਮ੍ਰਿਤ ਰਾਜਹੰਸ ਮਿਲੇ। ਸ਼ਰਮਾ ਨੇ ਦੱਸਿਆ ਕਿ ਕੁਝ ਪੰਛੀਆਂ ਦੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਅਵਾਰਾ ਕੁੱਤਿਆਂ ਨੇ ਉਨ੍ਹਾਂ ਨੂੰ ਨੋਚ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8