ਅਮਰੀਕਾ: ਅਲਬਾਮਾ 'ਚ ਅੱਗ ਕਾਰਨ 35 ਕਿਸ਼ਤੀਆਂ ਸੜ੍ਹ ਕੇ ਸੁਆਹ, 8 ਹਲਾਕ

01/28/2020 3:41:31 PM

ਅਲਬਾਮਾ- ਅਮਰੀਕਾ ਦੇ ਅਲਬਾਮਾ ਵਿਚ ਇਕ ਬੋਟ ਡਾਕ ਵਿਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿਚ ਕਰੀਬ 35 ਕਿਸ਼ਤੀਆਂ ਸੜ੍ਹ ਕੇ ਸੁਆਹ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਇਸ ਦੌਰਾਨ 7 ਲੋਕਾਂ ਨੇ ਤੈਰ ਕੇ ਆਪਣੀ ਜਾਣ ਬਚਾਈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ। 

ਸਕਾਟਬੋਪੋ ਫਾਇਰ ਚੀਫ ਗੇਨੇ ਨਿਕਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ 8 ਲੋਕ ਲਾਪਤਾ ਸਨ, ਜਿਹਨਾਂ ਦੇ ਮਾਰੇ ਜਾਣ ਦੀ ਹੁਣ ਪੁਸ਼ਟੀ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ 7 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਗ ਬੀਤੀ ਰਾਤ ਜੈਕਸਨ ਕਾਊਂਟੀ ਪਾਰਕ ਮਾਰੀਆਨਾ ਵਿਚ ਲੱਗੀ ਸੀ ਤੇ ਲੋਕਾਂ ਦੇ ਸੁੱਤੇ ਹੋਣ ਕਾਰਨ ਇਹ ਤੇਜ਼ੀ ਨਾਲ ਫੈਲਦੀ ਗਈ। ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 


Baljit Singh

Content Editor

Related News