ਮਾਲੀ ''ਚ ਹਥਿਆਰਬੰਦ ਹਮਲੇ ''ਚ 8 ਲੋਕਾਂ ਦੀ ਮੌਤ
Saturday, Sep 12, 2020 - 01:58 AM (IST)

ਬਮਾਕੋ (ਇੰਟ.): ਪੱਛਮੀ ਅਫਰੀਕੀ ਦੇਸ਼ ਮਾਲੀ ਦੇ ਮੱਧ ਵਿਚ ਹਥਿਆਰਬੰਦ ਲੋਕਾਂ ਵਲੋਂ ਕੀਤੇ ਗਏ ਹਮਲੇ ਵਿਚ ਘੱਟ ਤੋਂ ਘੱਟ 8 ਲੋਕ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮੀਡੀਆ ਮੁਤਾਬਕ ਮੋਪਤੀ ਖੇਤਰ ਦੇ ਬੰਕਾਸ ਸ਼ਹਿਰ ਦੇ ਨੇੜੇ ਬੁੱਧਵਾਰ ਨੂੰ ਇਹ ਹਮਲਾ ਹੋਇਆ। ਫੌਜ ਦੀ ਮੁਹਿੰਮ ਤੋਂ ਬਾਅਦ ਇਲਾਕੇ ਵਿਚ 'ਸ਼ਾਂਤੀ' ਤੋਂ ਬਾਅਦ ਇਹ ਵਾਰਦਾਤ ਹੋਈ ਹੈ। ਮੋਟਰਸਾਈਕਲ 'ਤੇ ਸਵਾਰ ਕਈ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਓਗੋਬੋਰੋ ਪਿੰਡ 'ਤੇ ਹਮਲਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੀਡੀਆ ਦੇ ਮੁਤਾਬਕ ਹਮਲਾਵਰਾਂ ਨੇ ਸਥਾਨਕ ਨਿਵਾਸੀਆਂ ਦੇ ਘਰਾਂ ਤੇ ਹੋਰ ਭੰਡਾਰ ਨੂੰ ਵੀ ਲੱਭਿਆ ਤੇ ਸਾੜ ਦਿੱਤਾ, ਜਿਸ ਨਾਲ ਕਈ ਮਹੱਤਵਪੂਰਨ ਸਮੱਗਰੀਆਂ ਦਾ ਨੁਕਸਾਨ ਹੋਇਆ। ਫੌਜ, ਜੋ ਹਮਲੇ ਵਾਲੀ ਥਾਂ ਦੇ ਨੇੜੇ ਸੀ। ਸਥਾਨਕ ਆਬਾਦੀ ਦੀ ਅਪੀਲ ਦੇ ਬਾਵਜੂਦ ਦਖਲ ਕਰਨ ਵਿਚ ਅਸਮਰਥ ਰਹੀ।