ਯਮਨ ''ਚ ਸੰਘਰਸ਼ ਦੌਰਾਨ 61 ਲੜਾਕਿਆਂ ਦੀ ਮੌਤ

Sunday, Nov 11, 2018 - 02:23 PM (IST)

ਯਮਨ ''ਚ ਸੰਘਰਸ਼ ਦੌਰਾਨ 61 ਲੜਾਕਿਆਂ ਦੀ ਮੌਤ

ਹੁਦੈਦਾ— ਯਮਨ ਦੇ ਹੁਦੈਦਾ 'ਚ ਸੰਘਰਸ਼ ਦੌਰਾਨ ਘੱਟ ਤੋਂ ਘੱਟ 61 ਲੜਾਕਿਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ 'ਚ ਹੋਰ ਲੋਕ ਜ਼ਖਮੀ ਹੋਏ ਹਨ। ਸਿਹਤ ਤੇ ਫੌਜੀ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਰੈੱਡ ਸੀ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 43 ਹੂਤੀ ਵਿਦਰੋਹੀ ਤੇ ਸਰਕਾਰ ਸਮਰਥਿਤ 9 ਲੋਕ ਮਾਰੇ ਗਏ। ਉਥੇ ਹੁਦੈਦਾ ਦੇ ਦੱਖਣ 'ਚ ਸਥਿਤ ਮੋਖਾ 'ਚ ਸਰਕਾਰ ਸਮਰਥਿਤ 9 ਹੋਰ ਲੜਾਕਿਆਂ ਦੇ ਵੀ ਮਾਰੇ ਜਾਣ ਦੀ ਖਬਰ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਫੌਜੀ ਸੂਤਰ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਹੁਦੈਦਾ ਦੇ ਫੌਜੀ ਹਸਪਤਾਲ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਵਿਦਰੋਹੀਆਂ ਨੂੰ ਸਨਾ ਤੇ ਇਬ ਸੂਬਿਆਂ ਦੇ ਹਸਪਤਾਲਾਂ 'ਚ ਇਲਾਜ ਲਈ ਭੇਜਿਆ ਜਾ ਰਿਹਾ ਹੈ।


Related News