ਤਸਵੀਰਾਂ ''ਚ ਦੇਖੋ ਨੇਪਾਲ ''ਚ ਹੜ੍ਹ ਦੀ ਤਬਾਹੀ, ਬੇਘਰ ਤੇ ਲਾਪਤਾ ਹੋਏ ਲੋਕ

Wednesday, Jul 27, 2016 - 06:31 PM (IST)

 ਤਸਵੀਰਾਂ ''ਚ ਦੇਖੋ ਨੇਪਾਲ ''ਚ ਹੜ੍ਹ ਦੀ ਤਬਾਹੀ, ਬੇਘਰ ਤੇ ਲਾਪਤਾ ਹੋਏ ਲੋਕ

ਕਾਠਮੰਡੂ— ਨੇਪਾਲ ''ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ''ਚ ਹੁਣ ਤੱਕ 54 ਲੋਕ ਮੌਤ ਦੇ ਮੂੰਹ ''ਚ ਚਲੇ ਗਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੇਘਰ ਹੋਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਮਕਾਨ ਅਤੇ ਪੁੱਲ ਵਹਿ ਗਏ ਹਨ। ਬਾਰਸ਼ ਕਾਰਨ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਕਾਰਨ ਹੜ੍ਹ ਆ ਗਿਆ ਹੈ। 
ਸਥਾਨਕ ਲੋਕਾਂ ''ਚ ਹੜ੍ਹ ਦੀ ਤਬਾਹੀ ਨੂੰ ਲੈ ਕੇ ਕਾਫੀ ਡਰ ਹੈ। ਕਾਠਮੰਡੂ ਪੋਸਟ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 54 ਲੋਕਾਂ ਦੀ ਮੌਤ ਹੋਈ ਅਤੇ 28 ਲਾਪਤਾ ਹਨ। ਸੈਂਕੜੇ ਮਕਾਨਾਂ ''ਚ ਪਾਣੀ ਭਰ ਗਿਆ ਹੈ। ਪੁਲਸ ਨੇ ਦੱਸਿਆ ਕਿ ਪੀੜਤਾਂ ਵਿਚ ਵੱਡੀ ਗਿਣਤੀ ਵਿਚ ਭੂਚਾਲ ਨਾਲ ਪ੍ਰਭਾਵਿਤ ਲੋਕ ਹਨ। ਇਹ ਲੋਕ ਭੂਚਾਲ ''ਚ ਨੁਕਸਾਨੇ ਗਏ ਮਕਾਨਾਂ ਦੀ ਮੁਰੰਮਤ ਕਰ ਕੇ ਉਨ੍ਹਾਂ ''ਚ ਰਹਿ ਰਹੇ ਸਨ। ਦੇਸ਼ ਦੇ 14 ਜ਼ਿਲੇ ਇਸ ਕੁਦਰਤੀ ਆਫਤ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਅਤੇ ਪਯੂਥਾਨ ''ਚ ਹਾਲਾਤ ਬਹੁਤ ਹੀ ਖਰਾਬ ਹਨ। ਉੱਥੇ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਜਦ ਕਿ ਹੜ੍ਹ ਕਾਰਨ 5 ਮਕਾਨ ਅਤੇ ਤਿੰਨ ਪੁੱਲ ਵਹਿ ਗਏ ਹਨ।


author

Tanu

News Editor

Related News