ਯੂਕ੍ਰੇਨ ''ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ

Thursday, Mar 03, 2022 - 01:31 AM (IST)

ਕੀਵ-ਰੂਸ ਦੇ ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਯੂਕ੍ਰੇਨ 'ਚ ਉਸ ਦੇ 498 ਫੌਜੀ ਮਾਰੇ ਗਏ ਹਨ ਅਤੇ 1597 ਜ਼ਖਮੀ ਹੋ ਗਏ ਹਨ। ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਰੂਸ ਨੂੰ 'ਬੇਹਦ ਨੁਕਸਾਨ' ਹੋਣ ਦੀਆਂ ਖ਼ਬਰਾਂ ਨੂੰ ਬੁੱਧਵਾਰ ਨੂੰ 'ਗਲਤ ਸੂਚਨਾ' ਦਸਦੇ ਹੋਏ ਖਾਰਿਜ ਕਰ ਦਿੱਤਾ ਅਤੇ ਵੀਰਵਾਰ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਪਹਿਲੀ ਵਾਰ ਰੂਸ ਦੇ ਫੌਜੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹੈ ਰੂਸ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ

ਕੋਨਾਸ਼ੇਨਕੋਵ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਦੇ 2870 ਤੋਂ ਜ਼ਿਆਦਾ ਫੌਜੀ ਮਾਰੇ ਗਏ ਹਨ ਅਤੇ ਕਰੀਬ 3700 ਜ਼ਖਮੀ ਹੋ ਗਏ ਹਨ ਜਦਕਿ 572 ਹੋਰਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਅਜੇ ਅੰਕੜਿਆਂ 'ਤੇ ਟਿੱਪਣੀ ਨਹੀਂ ਕੀਤੀ ਹੈ ਅਤੇ ਇਨ੍ਹਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪਾਕਿ ਦੇ ਕਵੇਟਾ 'ਚ ਬੰਬ ਧਮਾਕੇ ਦੀ ਲਪੇਟ 'ਚ ਆਇਆ ਪੁਲਸ ਵਾਹਨ, ਅਧਿਕਾਰੀ ਸਮੇਤ ਦੋ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News