ਪਾਕਿ ਨੇ ਅਫਗਾਨਿਸਤਾਨ ''ਤੇ ਦਾਗੇ 50 ਰਾਕੇਟ
Wednesday, Feb 03, 2021 - 11:28 PM (IST)
ਕਾਬੁਲ- ਪਾਕਿਸਤਾਨ ਨੇ ਮੰਗਲਵਾਰ ਰਾਤ ਅਫਗਾਨਿਸਤਾਨ ਦੇ ਕੁਨਾਰ ਸੂਬੇ ਦੇ ਸ਼ੈਲਟਨ ਜ਼ਿਲੇ ਵਿਚ ਲਗਾਤਾਰ 50 ਰਾਕੇਟ ਦਾਗੇ। ਇਸ ਘਟਨਾ ਕਾਰਣ ਸਥਾਨਕ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ। ਸੂਬਾਈ ਗਵਰਨਰ ਮੁਹੰਮਦ ਇਕਬਾਲ ਸਈਦ ਦੇ ਹਵਾਲੇ ਨਾਲ ਅਫਗਾਨਿਸਤਾਨ ਦੀ ਟੋਲੋ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਘਟਨਾ ਪਿੱਛੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਇਕ-ਦੂਜੇ 'ਤੇ ਦੋਸ਼ ਲਾ ਰਹੇ ਹਨ ਕਿ ਸਰਹੱਦ 'ਤੇ ਅੱਤਵਾਦੀਆਂ ਦੇ ਇਕ ਗਰੁੱਪ 'ਤੇ ਇਹ ਰਾਕੇਟ ਦਾਗੇ ਗਏ ਸਨ।
ਇਹ ਵੀ ਪੜ੍ਹੋ -ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਕੰਧਾਰ ਦੇ ਸਪਿਨ ਬੋਲਡਕ ਜ਼ਿਲੇ ਦੇ ਆਬਾਦੀ ਵਾਲੇ ਇਲਾਕੇ 'ਤੇ ਕੀਤੇ ਗਏ ਰਾਕੇਟ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ ਨੂੰ ਹੋਏ ਵੱਖ-ਵੱਖ ਬੰਬ ਧਮਾਕਿਆਂ 'ਚ 2 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਅਮਰੀਕਾ-ਮੈਕਸੀਕੋ ਦੇ ਬਾਰਡਰ 'ਤੇ ਲਾਇਆ ਗਿਆ ਗੁਲਾਬੀ Seesaw
ਅਧਿਕਾਰੀਆਂ ਨੇ ਦੱਸਿਆ ਕਿ ਬੰਬਾਂ ਨੂੰ ਕਾਰਾਂ 'ਚ ਫਿੱਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ 'ਚ ਇਕ ਇਸਲਾਮੀ ਅਤੇ ਲਾਭਕਾਰੀ ਸੰਗਠਨ ਦਾ ਮੁਖੀ ਇਕ ਮੌਲਵੀ ਵੀ ਸ਼ਾਮਲ ਸੀ। ਅਫਗਾਨੀ ਰਾਸ਼ਟਰਪਤੀ ਅਸ਼ਰਫ ਘਾਨੀ ਨੇ ਮੌਲਵੀ ਦੀ ਮੌਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਅਫਗਾਨਿਸਤਾਨ ਦੇ ਸੁਨਹਿਰੇ ਭਵਿੱਖ ਅਤੇ ਸਨਮਾਨ ਲਈ ਸਦਮਾ ਹੈ। ਹਮਲੇ 'ਚ ਪੰਜ ਹੋਰ ਲੋਕ ਜ਼ਖਮੀ ਹੋ ਗਏ ਅਤੇ ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਾਬੁਲ ਪੁਲਸ ਮੁਖੀ ਦੇ ਬੁਲਾਰੇ ਫਰਦੌਸ ਫਰਮਾਰਜ ਨੇ ਕਿਹਾ ਕਿ ਪਹਿਲਾਂ ਬੰਬ ਮੱਧ ਕਾਬੁਲ 'ਚ ਇਕ ਫੌਜੀ ਵਾਹਨ 'ਤੇ ਲੱਗਿਆ ਸੀ ਅਤੇ ਇਸ ਧਮਾਕੇ 'ਚ 2 ਫੌਜੀਆਂ ਦੀ ਮੌਤ ਹੋ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।