ਜਹਾਜ਼ਾਂ ਨੇ ਆਸਮਾਨ ਤੋਂ ਸੁੱਟੀ ਰਾਹਤ ਸਮੱਗਰੀ, ਪੈਰਾਸ਼ੂਟ ਨਾ ਖੁੱਲਣ ਕਾਰਨ ਲੋਕਾਂ 'ਤੇ ਡਿੱਗੇ ਬਕਸੇ, 5 ਮੌਤਾਂ (ਵੀਡੀਓ)

03/09/2024 11:51:19 AM

ਗਾਜ਼ਾ (ਏਜੰਸੀ)- ਉੱਤਰ-ਪੱਛਮੀ ਗਾਜ਼ਾ ਵਿੱਚ ਉੱਸ ਸਮੇਂ ਘੱਟੋ-ਘੱਟ 5 ਫਲਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ, ਜਦੋਂ ਉਹ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਆਸਮਾਨ 'ਚੋਂ ਸੁੱਟੇ ਗਏ ਏਅਰਡ੍ਰੌਪ ਰਾਹਤ ਸਮੱਗਰੀ ਦੇ ਬਕਸਿਆਂ ਦੀ ਲਪੇਟ ਵਿਚ ਆ ਗਏ। ਇਹ ਹਾਦਸਾ 8 ਮਾਰਚ ਨੂੰ ਅਲ-ਸ਼ਾਤੀ ਰਫਿਊਜੀ ਕੈਂਪ ਨੇੜੇ ਵਾਪਰਿਆ। ਰਾਹਤ ਸਮੱਗਰੀ ਲੈਣ ਲਈ ਇੱਥੇ ਹਜ਼ਾਰਾਂ ਲੋਕ ਮੌਜੂਦ ਸਨ। ਗਾਜ਼ਾ ਵਿੱਚ ਫਲਸਤੀਨੀ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਗਾਜ਼ਾ ਸ਼ਹਿਰ ਦੇ ਉੱਤਰ-ਪੱਛਮੀ ਖੇਤਰ ਵਿੱਚ ਵਸਨੀਕਾਂ ਦੇ ਸਿਰਾਂ ਅਤੇ ਘਰਾਂ ਉੱਤੇ ਏਅਰਡ੍ਰੌਪ ਜ਼ਰੀਏ ਸਹਾਇਤਾ ਸਮੱਗਰੀ ਦੇ ਬਕਸੇ ਸੁੱਟੇ ਗਏ। 

ਇਹ ਵੀ ਪੜ੍ਹੋ: ਬਾਈਡੇਨ ਦਾ ਤਿੱਖਾ ਹਮਲਾ; ਅਮਰੀਕਾ ਅਤੇ ਦੁਨੀਆ ਭਰ ’ਚ ਲੋਕਤੰਤਰ ਨੂੰ ਖ਼ਤਰੇ ਵਿਚ ਪਾ ਦੇਣਗੇ ਡੋਨਾਲਡ ਟਰੰਪ

 

visegrad24: BREAKING:

Incoming reports of 5 Palestinians having been killed during a U.S. airdrop of humanitarian aid in Gaza today

Many parachutes failed to deploy correctly, allegedly leading to 5 Palestinians, including 2 young boys, having been cru… pic.twitter.com/1YSYcIelz8

— GMan (Ґленн) ☘️🇬🇧🇺🇦🇺🇸🇵🇱🇮🇱🍊🌻 (@FAB87F) March 8, 2024

ਬਿਆਨ ਵਿਚ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ, ਪਰ ਚਸ਼ਮਦੀਦਾਂ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਉੱਪਰ ਜਹਾਜ਼ਾਂ ਵੱਲੋਂ ਸੁੱਟੇ ਗਏ ਰਾਹਤ ਸਮੱਗਰੀ ਦੇ ਬਕਸੇ ਪੈਰਾਸ਼ੂਟਾਂ ਦੇ ਨਾ ਖੁੱਲ੍ਹਣ ਕਾਰਨ ਲੋਕਾਂ ਦੇ ਉੱਪਰ ਹੀ ਡਿੱਗ ਪਏ। ਇਸ ਦੌਰਾਨ, ਹਮਾਸ ਦੁਆਰਾ ਸੰਚਾਲਿਤ ਸਰਕਾਰ ਦੇ ਮੀਡੀਆ ਦਫ਼ਤਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਏਅਰਡ੍ਰੌਪ ਓਪਰੇਸ਼ਨ "ਅਸਰਦਾਰ ਅਤੇ ਸਰਵੋਤਮ ਤਰੀਕਾ ਨਹੀਂ" ਸੀ। ਦਫ਼ਤਰ ਨੇ ਉੱਤਰੀ ਗਾਜ਼ਾ ਵਿਚ ਅਕਾਲ ਨੂੰ ਰੋਕਣ ਲਈ ਖੇਤਰ ਵਿੱਚ ਸਹਾਇਤਾ ਪਹੁੰਚਾਉਣ ਦੀ ਆਗਿਆ ਦੇਣ ਲਈ ਜ਼ਮੀਨੀ ਕਰਾਸਿੰਗਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਗਾਜ਼ਾ ਵਿਚ ਲੋਕ ਭੋਜਨ, ਪਾਣੀ, ਦਵਾਈਆਂ ਅਤੇ ਆਸਰਾ ਘਰਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ।

ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ

ਬਿਆਨ ਵਿੱਚ ਕਿਹਾ ਗਿਆ ਹੈ, "ਅਕਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਭੁੱਖਮਰੀ, ਕੁਪੋਸ਼ਣ ਅਤੇ ਸੋਕੇ ਕਾਰਨ ਇਹ ਗਿਣਤੀ ਰੋਜ਼ਾਨਾ ਵਧਣ ਦੀ ਸੰਭਾਵਨਾ ਹੈ।" ਮਿਸਰ, ਜਾਰਡਨ, ਸੰਯੁਕਤ ਅਰਬ ਅਮੀਰਾਤ, ਫਰਾਂਸ, ਨੀਦਰਲੈਂਡਜ਼ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਕਈ ਦੇਸ਼ ਗਾਜ਼ਾ ਨੂੰ ਭੋਜਨ ਸਹਾਇਤਾ ਦੇਣ ਲਈ ਲਗਭਗ ਇੱਕ ਹਫ਼ਤੇ ਤੋਂ ਸੰਯੁਕਤ ਅਭਿਆਨ ਚਲਾ ਰਹੇ ਹਨ। ਦੱਸ ਦੇਈਏ ਕਿ 7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਦੇ ਦੌਰਾਨ ਗਾਜ਼ਾ ਵਿੱਚ ਲੱਖਾਂ ਫਲਸਤੀਨੀਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਰਾਸ਼ਟਰਪਤੀ ਚੋਣਾਂ ਅੱਜ, ਜ਼ਰਦਾਰੀ ਦੀ ਜਿੱਤ ਲਗਭਗ ਤੈਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News