ਲਾਈਬੇਰੀਆ ਦੇ ਸਕੂਲ ''ਚ ਅੱਗ ਲੱਗਣ ਕਾਰਨ 26 ਬੱਚਿਆਂ ਦੀ ਮੌਤ
Wednesday, Sep 18, 2019 - 07:33 PM (IST)

ਮੋਨਰੋਵੀਆ— ਲਾਈਬੇਰੀਆ ਦੀ ਰਾਜਧਾਨੀ ਮੋਨਰੋਵੀਆ ਦੇ ਨੇੜੇ ਇਕ ਸਕੂਲ 'ਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 26 ਬੱਚਿਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਦਫਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਐਮਰਜੰਸੀ ਸੇਵਾਵਾਂ ਨੇ ਰਾਸ਼ਟਰਪਤੀ ਜਾਰਜ ਵੀਹ ਨੂੰ ਦੱਸਿਆ ਕਿ 28 ਲੋਕਾਂ ਦੀ ਮੌਤ ਹੋਈ ਹੈ। ਰਾਸ਼ਟਰਪਤੀ ਦੇ ਬੁਲਾਰੇ ਸੋਲੋ ਕੇਲਗਬੇਹ ਨੇ ਇਹ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਨੇ ਰਾਜਧਾਨੀ ਦੇ ਬਾਹਰੀ ਇਲਾਕੇ ਪਾਏਨੇਸਵਿਲੇ 'ਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।