ਮੈਕਸੀਕੋ 'ਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ, ਘੱਟੋ-ਘੱਟ 18 ਲੋਕਾਂ ਦੀ ਮੌਤ

Sunday, Sep 11, 2022 - 09:43 AM (IST)

ਮੈਕਸੀਕੋ 'ਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ, ਘੱਟੋ-ਘੱਟ 18 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਭਾਸ਼ਾ): ਉੱਤਰੀ ਮੈਕਸੀਕੋ ਵਿੱਚ ਇੱਕ ਤੇਲ ਟੈਂਕਰ ਅਤੇ ਇੱਕ ਯਾਤਰੀ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਤਾਮਾਉਲਿਪਾਸ ਰਾਜ ਦੇ ਵਕੀਲਾਂ ਨੇ ਦੱਸਿਆ ਕਿ ਟੱਕਰ ਵਿਚ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਗਏ। 

PunjabKesari

ਪੁਲਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਬੱਸ ਸੜੇ ਹੋਏ ਧਾਤੂ ਦੇ ਢੇਰ ਵਾਂਗ ਨਜ਼ਰ ਆ ਰਹੀ ਹੈ। ਤਾਮਾਉਲਿਪਾਸ ਰਾਜ ਦੀ ਪੁਲਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਨੌਂ ਲਾਸ਼ਾਂ ਦੇ ਅਵਸ਼ੇਸ਼ ਮਿਲ ਗਏ ਹਨ। ਉਸਨੇ ਬਾਅਦ ਵਿੱਚ ਕਿਹਾ ਕਿ ਨੌਂ ਹੋਰ ਅਵਸ਼ੇਸ਼ ਮਿਲੇ ਹਨ, ਜੋ ਕਿ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ II ਦੇ ਦੇਹਾਂਤ ਮਗਰੋਂ ਬ੍ਰਿਟੇਨ 'ਚ ਹੋਣਗੇ ਇਹ ਵੱਡੇ ਬਦਲਾਅ

ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਹ ਹਾਦਸਾ ਮੋਂਟੇਰੀ ਸ਼ਹਿਰ ਵੱਲ ਜਾਣ ਵਾਲੇ ਹਾਈਵੇਅ 'ਤੇ ਤੜਕੇ ਵਾਪਰਿਆ। ਤੇਲ ਭਰਨ ਵਾਲੇ ਟੈਂਕਰ ਦਾ ਡਰਾਈਵਰ ਠੀਕ ਮੰਨਿਆ ਜਾ ਰਿਹਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਸ ਹਿਡਾਲਗੋ ਤੋਂ ਮੋਂਟੇਰੀ ਸ਼ਹਿਰ ਜਾ ਰਹੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News