ਸੋਮਾਲੀਆ ''ਚ ਆਤਮਘਾਤੀ ਧਮਾਕਾ, 16 ਲੋਕਾਂ ਦੀ ਮੌਤ

10/14/2018 4:17:46 AM

ਮੋਗਾਦਿਸ਼ੂ— ਸੋਮਾਲੀਆ 'ਚ ਸ਼ਨੀਵਾਰ ਨੂੰ ਇਕ ਰੈਸਤਰਾਂ ਤੇ ਕਾਫੀ ਸ਼ਾਪ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਧਮਾਕਾ ਕੀਤਾ ਗਿਆ, ਜਿਸ 'ਚ ਕਰੀਬ 16 ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਆਤਮਘਾਤੀ ਹਮਲਾਵਰ ਦੱਖਣੀ ਪੱਛਮੀ ਸ਼ਹਿਰ ਬੈਡੋਆ 'ਚ ਇਨ੍ਹਾਂ ਥਾਵਾਂ 'ਤੇ ਵੜ੍ਹੇ ਤੇ ਕੁਝ ਹੀ ਮਿੰਟਾਂ 'ਚ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਹ ਧਮਾਕਾ ਸੋਮਾਲੀਆ 'ਚ ਟਰੱਕ ਧਮਾਕਿਆਂ ਦੀ ਪਹਿਲੀ ਵਰ੍ਹੇਗੰਢ ਤੋਂ ਇਕ ਦਿਨ ਪਹਿਲ ਹੋਇਆ ਹੈ।
ਿਜ਼ਕਰਯੋਗ ਹੈ ਕਿ ਟਰੱਕ ਧਮਾਕੇ 'ਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਬੈਡੋਆ 'ਚ ਪੁਲਸ ਅਧਿਕਾਰੀ ਅਬਦੁਲਾਹੀ ਮੁਹੰਮਦ ਨੇ ਕਿਹਾ, ''ਅਸੀਂ ਧਮਾਕੇ 'ਚ 16 ਲੋਕਾਂ ਦੇ ਮਰਨ ਤੇ ਕਰੀਬ 20 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕਰਦੇ ਹਾਂ। ਇਨ੍ਹਾਂ 'ਚ ਕੁਝ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। 9 ਲੋਕ ਦੂਜੇ ਧਮਾਕੇ 'ਚ ਮਾਰੇ ਗਏ ਤੇ 7 ਪਹਿਲੇ ਧਮਾਕੇ 'ਚ।''


Related News