ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦਾ ਘਰ ’ਚ ਕਤਲ

Wednesday, Jul 07, 2021 - 04:50 PM (IST)

ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦਾ ਘਰ ’ਚ ਕਤਲ

ਇੰਟਰਨੈਸ਼ਨਲ ਡੈਸਕ : ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦਾ ਨਿੱਜੀ ਰਿਹਾਇਸ਼ ’ਚ ਕੁਝ ਅਣਪਛਾਤੇ ਲੋਕਾਂ ਦੇ ਸਮੂਹ ਨੇ ਹਮਲਾ ਕਰ ਕੇ ਕਤਲ ਕਰ ਦਿੱਤਾ। ਦੇਸ਼ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਨੇ ਬੁੱਧਵਾਰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਅੰਤ੍ਰਿਮ ਪ੍ਰਧਾਨ ਮੰਤਰੀ ਕਲਾਡ ਜੋਸੇਫ ਨੇ ਦੱਸਿਆ ਕਿ ਮੋਇਸੇ ਦੀ ਪਤਨੀ ਤੇ ਪਹਿਲੀ ਮਹਿਲਾ ਮਾਰਟਿਨੀ ਮੋਇਸੇ ਹਸਪਤਾਲ ’ਚ ਦਾਖਲ ਹਨ। ਜੋਸੇਫ ਨੇ ਇਸ ‘ਨਫਰਤੀ ਤੇ ਅਣਮਨੁੱਖੀ ਹਰਕਤ’ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਹੈਤੀ ਦੀ ਨੈਸ਼ਨਲ ਪੁਲਸ ਤੇ ਹੋਰ ਅਧਿਕਾਰੀਆਂ ਨੇ ਕੈਰੇਬੀਆਈ ਦੇਸ਼ ’ਚ ਹਾਲਾਤ ’ਤੇ ਕਾਬੂ ਪਾਇਆ ਹੋਇਆ ਹੈ। ਮੰਗਲਵਾਰ ਦੇਰ ਰਾਤ ਇਹ ਕਤਲ ਦੇਸ਼ ’ਚ ਵਧ ਰਹੇ ਸਿਆਸੀ ਤੇ ਆਰਥਿਕ ਸਥਿਰਤਾ ਦੇ ਸੰਕਟ ਤੇ ਗਿਰੋਹਾਂ ਵੱਲੋਂ ਹਿੰਸਾ ਵਧਣ ਵਿਚਾਲੇ ਹੋਇਆ।    


author

Manoj

Content Editor

Related News