ਤਾਲਿਬਾਨੀ ਕੈਦੀਆਂ ਦੀ ਰਿਹਾਈ 'ਤੇ US ਵੱਲੋਂ ਗਨੀ ਨੂੰ 'ਸ਼ਾਨਦਾਰ ਜਵਾਬ'

Tuesday, Aug 11, 2020 - 04:06 PM (IST)

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਲੋਯਾ ਜਿਰਗਾ (ਮਹਾਸਭਾ) ਵੱਲੋ 400 ਖਤਰਨਾਕ ਤਾਲਿਬਾਨੀ ਕੈਦੀਆਂ ਦੀ ਰਿਹਾਈ ਨੂੰ ਇਕ ਵੱਡੀ ਸਫਲਤਾ ਦੱਸਿਆ ਹੈ। ਗਨੀ ਨੇ ਕਿਹਾ ਕਿ ਇਸ ਵਿਚ ਅਮਰੀਕਾ ਦਾ ਕੋਈ ਸਹਿਯੋਗ ਨਹੀਂ ਅਤੇ ਕੈਦੀਆਂ ਦੀ ਰਿਹਾਈ ਦਾ ਸਾਰਾ ਕ੍ਰੈਡਿਟ ਅਫਗਾਨਿਸਤਾਨ ਨੂੰ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਨਾਲ ਉਸ ਦਾ ਕੋਈ ਗੁਪਤ ਸੌਦਾ ਨਹੀਂ ਹੈ। ਗਨੀ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਪੁੱਛਿਆ ਕੀ ਇਕ ਸੁਤੰਤਰ ਅਤੇ ਲੋਕਤੰਤਰੀ ਅਫਗਾਨਿਸਤਾਨ  'ਤੇ ਆਮ ਸਹਿਮਤੀ ਹੈ ਜਿਸ ਦੇ ਲਈ ਵ੍ਹਾਈਟ ਹਾਊਸ ਨੇ ਸਾਨੂੰ ਇਹ ਸ਼ਾਨਦਾਰ ਜਵਾਬ ਦਿੱਤਾ। 

ਸਭ ਤੋਂ ਖਾਸ ਗੱਲ ਇਹ ਹੈ ਕਿ ਅਮਰੀਕਾ ਦੇ ਇਸ ਬਿਆਨ ਦੇ ਬਾਅਦ ਤਾਲਿਬਾਨ ਨੇ ਸੋਮਵਾਰ ਨੂੰ ਅਫਗਾਨ ਸ਼ਾਂਤੀ ਵਾਰਤਾ ਦੇ ਲਈ ਵੀ ਸ਼ਰਤ ਸਮੇਤ ਸਹਿਮਤੀ ਦੇ ਦਿੱਤੀ। ਤਾਲਿਬਾਨ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਉਹ ਇਕ ਹਫਤੇ ਦੇ ਅੰਦਰ ਹੀ ਸ਼ਾਂਤੀ ਪ੍ਰਕਿਰਿਆ ਵਿਚ ਸ਼ਾਮਲ ਹੋਣਗੇ। ਅਫਗਾਨਿਸਤਾਨ ਟਾਈਮਜ਼ ਦੇ ਪੱਤਰਕਾਰ ਮੁਜੀਬ ਮਸ਼ਾਲ ਦੇ ਮੁਤਾਬਕ,''ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੀ ਜਨਤਾ ਅਤੇ ਸਰਕਾਰ ਨੂੰ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਰਿਹਾਅ ਹੋਏ ਤਾਲਿਬਾਨ ਕੈਦੀ ਯੁੱਧ ਵਿਚ ਨਹੀਂ ਪਰਤਣਗੇ ਅਤੇ ਉਹਨਾਂ ਦੀ ਗਤੀਵਿਧੀ 'ਤੇ ਨਜ਼ਰ ਰੱਖੀ ਜਾਵੇਗੀ।'' ਲੋਯਾ ਜਿਰਗਾ ਵਿਚ ਹਜ਼ਾਰਾਂ ਅਫਗਾਨ ਬਜ਼ੁਰਗ ਭਾਈਚਾਰੇ ਦੇ ਆਗੂ ਅਤੇ ਸਿਆਸਤਦਾਨ ਸ਼ਾਮਲ ਹਨ ਜੋ ਐਤਵਾਰ ਨੂੰ ਕਾਬੁਲ ਵਿਚ ਆਖਰੀ 400 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕਰਨ ਲਈ ਇਕੱਠੇ ਹੋਏ ਸਨ।

ਪੜ੍ਹੋ ਇਹ ਅਹਿਮ ਖਬਰ-  ਹਾਂਗਕਾਂਗ ਚੋਣਾਂ ਮੁਅੱਤਲ ਹੋਣ 'ਤੇ ਭੜਕਿਆ Five Eyes alliance, ਚੀਨ ਨੂੰ ਦੱਸਿਆ ਜ਼ਿੰਮੇਵਾਰ

ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ਦੀ ਮਹਾਸਭਾ ਲੋਯਾ ਜਿਰਗਾ ਨੇ ਐਤਵਾਰ ਨੂੰ ਤਾਲਿਬਾਨ ਦੇ 400 ਕੈਦੀਆਂ ਦੀ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ। ਤਾਲਿਬਾਨ ਅੱਤਵਾਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਅਫਗਾਨਿਸਤਾਨ ਵਿਚ ਕਰੀਬ ਦੋ ਦਹਾਕਿਆਂ ਤੋਂ ਚੱਲ ਰਹੇ ਗ੍ਰਹਿਯੁੱਧ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸ਼ਾਂਤੀ ਵਾਰਤਾ ਦੀ ਸ਼ੁਰੂਆਤ ਦਾ ਰਸਤਾ ਖੋਲ੍ਹੇਗਾ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਸਰਕਾਰ ਕਰੀਬ 5 ਹਜ਼ਾਰ ਤਾਲਿਬਾਨ ਕੈਦੀਆਂ ਨੂੰ ਰਿਹਾਅ ਕਰ ਚੁੱਕੀ ਹੈ। ਬਦਲੇ ਵਿਚ ਤਾਲਿਬਾਨ ਕਰੀਬ 1100 ਸਰਕਾਰੀ ਬਲਾਂ, ਸਰਕਾਰੀ ਕਰਮਚਾਰੀਆਂ ਅਤੇ ਰਾਜਨੀਤਕ ਦਲਾਂ ਦੇ ਲੋਕਾਂ ਨੂੰ ਆਜ਼ਾਦ ਕਰ ਚੁੱਕਾ ਹੈ। 

ਜਾਣੋ ਲੋਯਾ ਜਿਰਗਾ ਦੇ ਬਾਰੇ ਵਿਚ
ਲੋਯਾ ਜਿਰਗਾ ਮੁੱਖ ਰੂਪ ਨਾਲ ਨਵੇਂ ਸੰਵਿਧਾਨ ਨੂੰ ਅਪਨਾਉਣ ਜਾਂ ਯੁੱਧ ਜਿਹੇ ਰਾਸ਼ਟਰੀ ਜਾਂ ਖੇਤਰੀ ਮੁੱਦਿਆਂ ਨੂੰ ਨਿਪਟਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ। ਲੋਯਾ ਜਿਰਗਾ ਵਿਚ ਹਜ਼ਾਰਾਂ ਅਫਗਾਨ ਬਜ਼ੁਰਗ, ਭਾਈਚਾਰੇ ਦੇ ਨੇਤਾ ਅਤੇ ਸਿਆਸਤਦਾਨ ਸ਼ਾਮਲ ਹਨ। ਰਾਸ਼ਟਰਪਤੀ ਗਨੀ ਨੇ ਲੋਯਾ ਜਿਰਗਾ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਤਾਲਿਬਾਨ ਨਾਲ ਯੁੱਧ ਖਤਮ ਕਰਨ ਦੀ ਅਪੀਲ ਕੀਤੀ। ਉੱਥੇ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਕਰਾਤਮਕ ਕਦਮ ਦੱਸਿਆ।


Vandana

Content Editor

Related News