ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿ ਨੂੰ ਦਿੱਤੇ ਦੋ ਵਿਕਲਪ
Thursday, Apr 22, 2021 - 07:07 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਫ਼ੈਸਲੇ ਵਿਚਕਾਰ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿਸਤਾਨ ਨੂੰ ਝਾੜ ਪਾਈ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਲਈ ਸ਼ਾਂਤੀ ਜਾਂ ਅਰਾਜਕਤਾ ਵਿਚੋਂ ਇਕ ਕਿਸੇ ਇਕ ਨੂੰ ਚੁਣਨ ਦਾ ਸਮਾਂ ਆ ਗਿਆ ਹੈ। ਹੁਣ ਤੱਕ ਉਸ ਦੇ ਸਾਰੇ ਮੁਲਾਂਕਣ ਗਲਤ ਰਹੇ ਹਨ। ਉਹਨਾਂ ਨੇ ਖੇਤਰ ਦੀ ਤਰੱਕੀ ਵਿਚ ਭਾਰਤ ਅਤੇ ਚੀਨ ਦੀ ਵੀ ਅਹਿਮ ਭੂਮਿਕਾ ਦੱਸੀ।
ਅਸ਼ਰਫ ਗਨੀ ਨੇ ਸੀ.ਐੱਨ.ਐੱਨ. ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਚੰਗੀ ਗੱਲ ਹੈ ਕਿ ਪਾਕਿਸਤਾਨ ਦੇ ਨੇਤਾ ਹੁਣ ਜ਼ੁਬਾਨੀ ਤੌਰ 'ਤੇ ਇਹ ਸਵੀਕਾਰ ਕਰਦੇ ਹਨ ਕਿ ਉਹ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨਹੀਂ ਚਾਹੁੰਦੇ ਹਨ ਸਗੋਂ ਉਹ ਯੁੱਧ ਪੀੜਤ ਦੇਸ਼ ਵਿਚ ਸ਼ਾਂਤੀਪੂਰਨ, ਸਥਿਰ, ਲੋਕਤੰਤਰੀ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਇੰਟਰਵਿਊ ਦਾ ਪ੍ਰਸਾਰਨ ਐਤਵਾਰ ਨੂੰ ਹੋਇਆ। ਗਨੀ ਨੇ ਕਿਹਾ ਕਿ ਅਸੀਂ ਉਹਨਾਂ ਦੀ ਖੁਸ਼ਹਾਲੀ ਲਈ ਮਹੱਤਵਪੂਰਨ ਹਾਂ। ਸਥਿਰ ਅਤੇ ਇਕਜੁੱਟ ਅਫਗਾਨਿਸਤਾਨ ਵਿਚ ਵਿਕਾਸ ਦਰ ਦੋ ਫੀਸਦੀ ਤੱਕ ਵੱਧ ਸਕਦੀ ਹੈ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੀ ਚੀਨ 'ਤੇ ਵੱਡੀ ਕਾਰਵਾਈ, ਰੱਦ ਕੀਤਾ 'ਬੈਲਟ ਐਂਡ ਰੋਡ' ਪ੍ਰਾਜੈਕਟ
ਪਾਕਿਸਤਾਨ ਨੂੰ ਉਹਨਾਂ ਨੇ ਦੋ ਟੂਕ ਕਿਹਾ ਕਿ ਇਸ ਲਈ ਦੋ ਵਿਕਲਪ ਹਨ। ਸਾਡੇ ਮਾਧਿਅਮ ਤੋਂ ਮੱਧ ਏਸ਼ੀਆ ਨਾਲ ਜੁੜਨ। ਸ਼ਾਂਤੀ ਲਈ ਹਿੱਸੇਦਾਰੀ ਦੇ ਮਾਧਿਅਮ ਨਾਲ ਸੰਯੁਕਤ ਖੁਸ਼ਹਾਲੀ ਵਿਚ ਹਿੱਸੇਦਾਰ ਬਣਨ। ਅੰਤਰਰਾਸ਼ਟਰੀ ਭਰੋਸੇਯੋਗਤਾ ਅਤੇ ਸਮਰਥਨ ਹਾਸਲ ਕਰਨ, ਜਿਸ ਦੀ ਉਹਨਾਂ ਨੂੰ ਲੋੜ ਹੈ ਜਾਂ ਫਿਰ ਅਰਾਜਕਤਾ ਨੂੰ ਚੁਣਨ। ਗਨੀ ਨੇ ਅੱਗੇ ਕਿਹਾ ਕਿ ਅਫਗਾਨਿਸਤਾਨ ਵਿਚ ਅਸੁਰੱਖਿਆ ਜਾਂ ਨਵੇਂ ਸਿਰੇ ਤੋਂ ਗ੍ਰਹਿ ਯੁੱਧ ਨਾਲ ਸਭ ਤੋਂ ਵੱਧ ਨੁਕਸਾਨ ਝੱਲਣ ਵਾਲਾ ਦੇਸ਼ ਪਾਕਿਸਤਾਨ ਹੋਵੇਗਾ। ਉਸ ਸਥਿਤੀ ਵਿਚ ਇਹ ਹਾਰ ਦਾ ਪ੍ਰਸਤਾਵ ਹੋਵੇਗਾ। ਪਾਕਿਸਤਾਨ ਲਈ ਚੁਣਨ ਦਾ ਸਮਾਂ ਹੈ। ਉਸ ਦੇ ਹੁਣ ਤੱਕ ਦੇ ਸਾਰੇ ਮੁਲਾਂਕਣ ਗਲਤ ਰਹੇ ਹਨ।
ਅਫਗਾਨਿਸਤਾਨ ਹਮੇਸ਼ਾ ਤੋਂ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਅੱਤਵਾਦੀ ਗੁੱਟਾਂ ਖਾਸ ਕਰ ਕੇ ਅਫਗਾਨ ਤਾਲਿਬਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਹੱਕਾਨੀ ਸਮੂਹ ਨੂੰ ਸੁਰੱਖਿਅਤ ਆਸਰਾਘਰ ਮੁਹੱਈਆ ਕਰਾਉਂਦਾ ਹੈ। ਇਹ ਅੱਤਵਾਦੀ ਸੰਗਠਨ ਅਫਗਾਨਿਸਤਾਨ 'ਤੇ ਹਮਲੇ ਨੂੰ ਅੰਜਾਮ ਦਿੰਦੇ ਹਨ। ਇਕ ਸਵਾਲ ਦੇ ਜਵਾਬ ਵਿਚ ਗਨੀ ਨੇ ਕਿਹਾ ਕਿ ਚੀਨ ਵਿਚ ਦਖਲਅੰਦਾਜ਼ੀ ਦੀ ਤਾਕਤ ਨਹੀਂ ਹੈ। ਗਨੀ ਨੇ ਅੱਗੇ ਕਿਹਾ ਕਿ ਚੀਨ ਕਿਸੇ ਸੈਨਾ ਜਾਂ ਪ੍ਰੌਕਸੀ ਯੁੱਧਾਂ ਨਾਲ ਜੁੜਨਾ ਨਹੀਂ ਚਾਹੁੰਦਾ ਅਤੇ ਪਾਕਿਸਤਾਨ ਆਪਣੀ ਵਿਦੇਸ਼ ਨੀਤੀ ਦੇ ਮਾਮਲੇ ਵਿਚ ਸਪੱਸ਼ਟ ਤੌਰ 'ਤੇ ਚੀਨ ਅਤੇ ਹੋਰ ਦੇਸ਼ਾਂ ਦੇ ਵਿਚਾਲੇ ਝੂਲ ਰਿਹਾ ਹੈ। ਪਾਕਿਸਤਾਨ ਦੀ ਖੇਤਰ ਦੇ ਦੇਸ਼ਾਂ 'ਤੇ ਨਿਰਭਰਤਾ ਕਾਫੀ ਮਹੱਤਵਪੂਰਨ ਹੈ।ਪਾਕਿਸਤਾਨ ਖੇਤਰੀ ਅਸਥਿਰਤਾ ਦਾ ਕੇਂਦਰ ਬਿੰਦੂ ਬਣ ਸਕਦਾ ਹੈ। ਜੇਕਰ ਉਹ ਸ਼ਾਂਤੀ ਲਈ ਖੇਤਰੀ ਸਹਿਯੋਗ ਵਿਚ ਹਿੱਸੇਦਾਰ ਬਣੇ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੂੰ ਰਾਹਤ, ਯੂ.ਏ.ਈ. ਨੇ ਕਰਜ਼ ਚੁਕਾਉਣ ਲਈ ਦਿੱਤੀ ਮੋਹਲਤ
ਗਨੀ ਨੇ ਕਿਹਾ ਕਿ ਪਾਕਿਸਤਾਨ ਦਾ ਸੁਰ ਬਦਲ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਕਿ ਕੋਰੋਨਾ ਸੰਕਟ ਖ਼ਤਮ ਹੋਣ ਦੇ ਬਾਅਦ ਚੀਨ ਖੇਤਰੀ ਸੰਘਰਸ਼ਾਂ ਵਿਚ ਸ਼ਾਮਲ ਹੋ ਜਾਵੇਗਾ। ਇਸ ਦੇ ਇਲਾਵਾ ਚੀਨ ਦੇ ਨਾਲ ਸਾਡੇ ਬਹੁਤ ਸਾਰੇ ਸਕਰਾਤਮਕ ਸੰਬੰਧ ਹਨ ਅਤੇ ਭਾਰਤ ਦੇ ਵਾਂਗ ਹੀ ਚੀਨ ਦਾ ਤਰੱਕੀ ਅਤੇ ਖੇਤਰੀ ਖੁਸ਼ਹਾਲੀ ਵਿਚ ਅਹਿਮ ਯੋਗਦਾਨ ਹੋਵੇਗਾ। 11 ਸਤੰਬਰ ਤੱਕ ਆਪਣੇ ਦੇਸ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਨਾਲ ਜੁੜੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਅਫਗਾਨਿਸਤਾਨ ਲਈ ਮੌਕੇ ਦਾ ਸਮਾਂ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਲਈ ਸ਼ਾਂਤੀ ਜਾਂ ਅਰਾਜਕਤਾ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਸਮਾਂ ਆ ਗਿਆ ਹੈ।
ਨੋਟ- ਅਸ਼ਰਫ ਗਨੀ ਨੇ ਪਾਕਿਸਤਾਨ ਨੂੰ ਦਿੱਤੇ ਦੋ ਵਿਕਲਪ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।