ਦੁਨੀਆ ਭਰ 'ਚ ਵਧਣ ਲੱਗੇ ਡੇਂਗੂ ਦੇ ਮਾਮਲੇ, ਅਮਰੀਕੀ ਡਾਟਕਰਾਂ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

Wednesday, Jun 26, 2024 - 02:19 PM (IST)

ਦੁਨੀਆ ਭਰ 'ਚ ਵਧਣ ਲੱਗੇ ਡੇਂਗੂ ਦੇ ਮਾਮਲੇ, ਅਮਰੀਕੀ ਡਾਟਕਰਾਂ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

ਨਿਊਯਾਰਕ (ਏਜੰਸੀ)- ਦੁਨੀਆ ਭਰ 'ਚ ਡੇਂਗੂ ਦੇ ਮਾਮਲੇ ਵਧਣ 'ਤੇ ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਡਾਕਟਰਾਂ ਨੂੰ ਚੌਕਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੇਂਗੂ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਦੇ ਮਾਮਲੇ ਤੇਜ਼ੀ ਨਾਲ ਪੂਰੀ ਦੁਨੀਆ 'ਚ ਵੱਧ ਰਹੇ ਹਨ। 6 ਮਹੀਨਿਆਂ ਅੰਦਰ ਹੀ ਅਮਰੀਕਾ 'ਚ ਡੇਂਗੂ ਦੇ ਮਾਮਲਿਆਂ ਨੇ ਸਾਲ ਭਰ ਦਾ ਰਿਕਾਰਡ ਤੋੜ ਦਿੱਤਾ ਹੈ। ਜਲਵਾਯੂ ਪਰਿਵਰਤਨ ਨੂੰ ਵੀ ਡੇਂਗੂ ਦੇ ਮਾਮਲੇ ਵਧਣ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਦਸੰਬਰ 'ਚ ਡੇਂਗੂ ਨੂੰ ਐਮਰਜੈਂਸੀ ਸਥਿਤੀ ਅਤੇ ਮਾਰਚ 'ਚ ਪਿਊਟਰੋ ਰਿਕੋ 'ਚ ਇਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਮੰਗਲਵਾਰ ਨੂੰ ਜਾਰੀ ਸਿਹਤ ਚਿਤਾਵਨੀ 'ਚ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੱਛਣਾਂ ਨੂੰ ਪਛਾਣਨ, ਰੋਗੀਆਂ ਤੋਂ ਉਨ੍ਹਾਂ ਵਲੋਂ ਕੀਤੀ ਗਈ ਯਾਤਰਾ ਦੇ ਸੰਬੰਧ 'ਚ ਪੁੱਛਣ ਅਤੇ ਜ਼ਰੂਰੀ ਪੈਣ 'ਤੇ ਡੇਂਗੂ ਦੀ ਜਾਂਚ ਕਰਵਾਉਣ। ਪਿਛਲੇ ਸਾਲ ਦੁਨੀਆ ਭਰ 'ਚ ਲਗਭਗ 80 ਦੇਸ਼ਾਂ 'ਚ 66 ਲੱਖ ਤੋਂ ਵੱਧ ਇੰਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਸਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ 'ਚ ਡੇਂਗੂ ਦੇ 79 ਲੱਖ ਮਾਮਲੇ ਸਾਹਮਣੇ ਆਏ ਅਤੇ ਚਾਰ ਹਜ਼ਾਰ ਲੋਕਾਂ ਦੀ ਮੌਤ ਹੋਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News